Corona in Jalandhar: ਜਲੰਧਰ ਦੇ ਵਿੱਚ ਮਿਲਿਆ ਇਕ ਹੋਰ Corona ਮਰੀਜ਼, ਇਲਾਕਾ ਕੀਤਾ ਸੀਲ

new-positive-case-in-jalandhar-area-sealed

Corona in Jalandhar: ਜਲੰਧਰ ਦੇ ਨਿਜਾਤਮ ਨਗਰ ਇਲਾਕੇ ਵਿੱਚ ਇੱਕ 70 ਸਾਲਾ ਮਹਿਲਾ ਦੀ ਰਿਪੋਰਟ Corona ਪੌਜ਼ੇਟਿਵ ਆਈ ਹੈ। ਇਸ ਨਾਲ ਜਲੰਧਰ ਜ਼ਿਲ੍ਹੇ ‘ਚ Corona ਪੀੜਤ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ। ਇਸ ਤੋਂ ਪਹਿਲਾਂ ਤਿੰਨ ਕੇਸ ਫਿਲੌਰ ਤੋਂ ਆਏ ਸਨ। ਇਸ ਮਹਿਲਾ ਦੀ ਰਿਪੋਰਟ ਆਉਣ ਤੋਂ ਬਾਅਦ ਸ਼ਹਿਰ ‘ਚ ਦਹਿਤਸ਼ ਦਾ ਮਾਹੌਲ ਹੈ। ਉਧਰ ਇਸ ਮਾਮਲੇ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ‘ਚ ਆ ਗਿਆ ਹੈ।

ਇਹ ਵੀ ਪੜ੍ਹੋ: Corona Virus in Jalandhar: ਜਲੰਧਰ ਵਿੱਚ Corona ਦਾ ਕਹਿਰ, 3 ਹੋਰ ਮਰੀਜ਼ ਮਿਲੇ Corona Virus ਦੇ ਪੋਜ਼ੀਟਿਵ

ਪੁਲਿਸ ਪ੍ਰਸ਼ਾਸਨ ਨੇ ਮਹਿਲਾ ਦੇ ਘਰ ਸਮੇਤ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ। ਜਲੰਧਰ ਸਿਹਤ ਵਿਭਾਗ ਦੇ ਨੋਡਲ ਅਫ਼ਸਰ ਟੀਪੀ ਸਿੰਘ ਸੰਧੂ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਤੋਂ 50 ਸੈਂਪਲ ਟੈਸਟ ਲਈ ਭੇਜੇ ਗਏ ਸਨ। ਇਨ੍ਹਾਂ ਵਿੱਚੋਂ 3 ਕੇਸ ਪੌਜ਼ੇਟਿਵ ਹਨ ਤੇ 18 ਦੀ ਰਿਪੋਰਟ ਨੈਗੇਟਿਵ ਹੈ। ਤਿੰਨ ਮਾਮਲੇ ਪਰਸੋਂ ਫਿਲੌਰ ਤੋਂ ਸਾਹਮਣੇ ਆਏ ਸਨ।

ਨੋਡਲ ਅਫ਼ਸਰ ਨੇ ਦੱਸਿਆ ਕਿ 1 ਰਿਪੋਰਟ ਲੁਧਿਆਣਾ ਤੋਂ ਆਈ ਹੈ। 70 ਸਾਲਾ ਮਹਿਲਾ ਲੁਧਿਆਣਾ ਦੇ ਸੀਐਮਸੀ ਹਸਪਤਾਲ ‘ਚ ਦਾਖਲ ਹੈ। ਫਿਲਹਾਲ ਮਹਿਲਾ ਦੀ ਟ੍ਰੈਵਲ ਹਿਸਟਰੀ ਬਾਰੇ ਕੁਝ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਇਸ ਨਵੇਂ ਮਾਮਲੇ ਦੇ ਨਾਲ ਹੁਣ ਪੰਜਾਬ ‘ਚ Corona ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ