ਕਾਬੁਲ ਗੁਰਦੁਆਰਾ ਬਲਾਸਟ ਵਿੱਚ ਮਾਰੇ ਗਏ ਲੋਕਾਂ ਵਿੱਚ ਲੁਧਿਆਣਾ ਦੇ 2 ਲੋਕ ਸ਼ਾਮਲ

2 People from Ludhiana Died in Kabul Gurudwara Blast

ਅਫਗਾਨਿਸਤਾਨ ਦੇ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਬੀਤੇ ਦਿਨ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ ਲੋਕਾਂ ਵਿੱਚ ਲੁਧਿਆਣਾ ਦੇ ਲੋਕ ਵੀ ਸ਼ਾਮਲ ਹਨ। ਇਕ ਹੋਰ ਵਿਅਕਤੀ ਗੋਲੀਆਂ ਨਾਲ ਜ਼ਖਮੀ ਹੋਇਆ ਹੈ। ਮਰਨ ਵਾਲਿਆਂ ਵਿਚ ਛਾਉਣੀ ਮੁਹੱਲਾ ਦਾ 42 ਸਾਲਾ ਸ਼ੰਕਰ ਸਿੰਘ ਅਤੇ ਕਾਰਾਬਾਰਾ ਦਾ 48 ਸਾਲਾ ਜੀਵਨ ਸਿੰਘ ਸ਼ਾਮਲ ਹਨ। ਜ਼ਖਮੀ ਆਦਮੀ ਮਾਨ ਸਿੰਘ ਨਿਊ ਕੁੰਦਨ ਪੁਰੀ ਦਾ ਵਸਨੀਕ ਹੈ। ਮ੍ਰਿਤਕ ਸ਼ੰਕਰ ਸਿੰਘ ਦੇ ਰਿਸ਼ਤੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਤਿੰਨੋਂ ਲੋਕ ਗਰੀਬ ਪਰਿਵਾਰਾਂ ਦੇ ਹਨ। ਉਹ ਕਾਬੁਲ ਵਿਚ ਹੀ ਪੈਦਾ ਹੋਏ ਸੀ।

ਇਹ ਵੀ ਪੜ੍ਹੋ : Afghanistan ਦੇ ਕਾਬੁਲ ਵਿੱਚ ਗੁਰਦੁਆਰੇ ਤੇ ਹੋਇਆ ਹਮਲਾ, 27 ਸਿੱਖ ਸ਼ਰਧਾਲੂਆਂ ਦੀ ਹੋਈ ਮੌਤ

ਉਸ ਦਾ ਪਰਿਵਾਰ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਹਮਲਿਆਂ ਤੋਂ ਬਾਅਦ ਲੁਧਿਆਣਾ ਵਿਚ ਬਸ ਗਿਆ ਸੀ, ਪਰ ਕੋਈ ਕੰਮ-ਕਾਜ ਨਹੀਂ ਚੱਲਿਆ, ਇਸ ਲਈ ਕੁਝ ਸਾਲ ਪਹਿਲਾਂ 12 ਲੋਕ ਕਾਬੁਲ ਚਲੇ ਗਏ ਸਨ। ਉਹ ਉਥੇ ਕਪੜੇ ਦਾ ਕੰਮ ਕਰਦੇ ਸਨ। ਸਾਲ ਵਿਚ ਇਕ ਵਾਰ ਲੁਧਿਆਣਾ ਆਉਂਦੇ ਸਨ ਅਤੇ ਦੋ ਮਹੀਨੇ ਠਹਿਰਨ ਤੋਂ ਬਾਅਦ ਵਾਪਸ ਚਲੇ ਜਾਉਂਦੇ ਸੀ। ਉਹ ਕਾਬੁਲ ਦੇ ਗੁਰੂਦੁਆਰਾ ਸਾਹਿਬ ਦੀ ਸਰਾਂ ਵਿਖੇ ਰਹਿ ਰਹੇ ਸੀ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ