Corona in Punjab: ਹੁਸ਼ਿਆਰਪੁਰ ਦੇ ਅਮਰੀਕ ਸਿੰਘ ਦੀ ਪੈਰਿਸ ਵਿੱਚ Coronavirus ਕਾਰਨ ਹੋਈ ਮੌਤ

hoshiarpur-man-dies-in-paris-due-to-corona

Corona in Punjab: ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲੇ Coronavirus ਦਾ ਕਹਿਰ ਜਿੱਥੇ ਭਾਰਤ ‘ਚ ਵਰ੍ਹ ਰਿਹਾ ਹੈ, ਉੱਥੇ ਹੀ ਪੰਜਾਬ ਨੂੰ ਵੀ ਪੂਰੀ ਤਰ੍ਹਾਂ ਜਕੜ ਲਿਆ ਹੈ। Coronavirus ਦੇ ਆਲਮੀ ਕਹਿਰ ਦੀ ਲਪੇਟ ‘ਚ ਵਿਦੇਸ਼ ‘ਚ ਰਹਿ ਰਹੇ ਪ੍ਰਵਾਸੀ ਪੰਜਾਬੀ ਵੀ ਆ ਰਹੇ ਹਨ। ਬੇਟ ਇਲਾਕੇ ਦੇ ਪਿੰਡ ਇਬ੍ਰਾਹਿਮਪੁਰ ਨਾਲ ਸਬੰਧਿਤ ਅਮਰੀਕ ਸਿੰਘ ਪੁੱਤਰ ਜੀਵਾ ਸਿੰਘ ਦੀ ਬੀਤੀ ਰਾਤ ਪੈਰਿਸ (ਫਰਾਂਸ) ‘ਚ Coronavirus ਕਾਰਨ ਮੌਤ ਹੋ ਗਈ। ਅਮਰੀਕ ਸਿੰਘ 14 ਵਰ੍ਹਿਆਂ ਤੋਂ ਪੈਰਿਸ ‘ਚ ਹੀ ਰਹਿ ਰਿਹਾ ਸੀ।

ਇਹ ਵੀ ਪੜ੍ਹੋ: Corona in Punjab: ਪੰਜਾਬ ਵਿੱਚ Corona ਦਾ ਕਹਿਰ, ਰਾਜਪੁਰਾ ਵਿੱਚ ਇਕੱਠੇ 18 ਕੇਸ ਆਏ ਸਾਹਮਣੇ

ਅਮਰੀਕ ਸਿੰਘ ਪਿਛਲੇ 1 ਮਹੀਨੇ ਤੋਂ Coronavirus ਦੀ ਲਪੇਟ ‘ਚ ਆਉਣ ਕਾਰਨ ਹਸਪਤਾਲ ‘ਚ ਜੇਰੇ ਇਲਾਜ ਸੀ। ਅਮਰੀਕ ਸਿੰਘ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਸਪੇਨ ‘ਚ ਰਹਿੰਦਾ ਹੈ, ਜਦੋਂਕਿ ਉਸ ਦੀ ਪਤਨੀ ਟਾਂਡੇ ‘ਚ ਹੀ ਰਹਿੰਦੀ ਹੈ। ਬੀਤੀ ਰਾਤ ਇਹ ਦੁਖਦ ਸੂਚਨਾ ਮਿਲਣ ‘ਤੇ ਪਿੰਡ ਵਾਸੀਆਂ ਨੇ ਅੱਜ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਨਾਲ ਦੁੱਖ ਸਾਂਝਾ ਕੀਤਾ। |

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ