Corona in Itlay: ਇਟਲੀ ਵਿੱਚ Corona ਦਾ ਕਹਿਰ, ਇਟਲੀ ਵਿੱਚ 5ਵੇਂ ਪੰਜਾਬੀ ਨੌਜਵਾਨ ਦੀ Corona ਨਾਲ ਮੌਤ

punjabi-died-in-itlay-due-to-corona

Corona in Itlay: ਇਟਲੀ ਵਿਚ Coronavirus ਕਾਰਨ 5ਵੇਂ ਪੰਜਾਬੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਟਲੀ ਸ਼ਹਿਰ ਬੈਰਗਾਮੋ ਦੇ ਪਿੰਡ ਕੁਦੂਨੋ ਵਿਚ ਰਹਿ ਰਹੇ ਕੁਲਵੰਤ ਸਿੰਘ ਨੂੰ ਕੁਝ ਦਿਨ ਪਹਿਲਾਂ ਦਿਲ ਵਿਚ ਦਰਦ ਹੋਣ ਦੀ ਤਕਲੀਫ਼ ਕਰਕੇ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਸੀ ਪਰ ਮ੍ਰਿਤਕ ਕੁਲਵੰਤ ਸਿੰਘ ਦਾ ਡਾਕਟਰਾਂ ਵਲੋਂ COVID-19 ਟੈਸਟ ਕੀਤੇ ਜਾਣ ‘ਤੇ ਉਹ ਪਾਜ਼ੀਟਿਵ ਆਇਆ, ਜਿਸ ਕਾਰਣ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Lockdown in Bangladesh: ਬੰਗਲਾਦੇਸ਼ ਵਿੱਚ Corona ਦਾ ਕਹਿਰ ਵਧਣ ਕਰਕੇ Lockdown ਦੀ ਮਿਤੀ ਕੀਤੀ ਅੱਗੇ

ਮ੍ਰਿਤਕ ਕੁਲਵੰਤ ਸਿੰਘ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਡੱਲੀ ਨੇੜੇ ਭੋਗਪੁਰ ਦਾ ਰਹਿਣ ਵਾਲਾ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਵੰਤ ਸਿੰਘ ਦਾ ਸਾਰਾ ਪਰਿਵਾਰ ਇਟਲੀ ਦੇ ਪਿੰਡ ਕੁਦੂਨੋ ਵਿਚ ਰਹਿੰਦਾ ਹੈ। ਇਸ ਪਰਿਵਾਰ ਨੂੰ ਸਰਕਾਰ ਵਲੋਂ ਘਰ ਵਿਚ ਹੀ ਕੁਆਰੰਟੀਨ ਕਰਕੇ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਸਮਾਜ ਸੇਵਕ ਬਿਕਰਮਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਬੀਤੇ ਦਿਨ ਮ੍ਰਿਤਕ ਕੁਲਵੰਤ ਸਿੰਘ ਦੀ ਅੰਤਿਮ ਅਰਦਾਸ ਅਤੇ ਉਸ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਟ ਕਰਨ ਲਈ ਸ਼ਮਸ਼ਾਨ ਘਾਟ ਵਿਖੇ ਸਾਰੀ ਕਾਰਵਾਈ ਕੀਤੀ ਗਈ।

ਵਿੱਕੀ ਨੇ ਦੱਸਿਆ ਕਿ ਇਟਲੀ ਵਿਚ ਬਦਕਿਸਮਤੀ ਨਾਲ ਕਿਸੇ ਅਜਿਹੇ ਭਾਰਤੀ ਦੀ ਮੌਤ COVID-19 ਕਰਕੇ ਹੋ ਜਾਂਦੀ ਹੈ ਜਿਸ ਦਾ ਇੱਥੇ ਕੋਈ ਵਾਰਿਸ ਨਹੀਂ ਤਾਂ ਉਨ੍ਹਾਂ ਦੇ ਸੰਸਕਾਰ ਕਰਨ ਦਾ ਖਰਚਾ ਉਹ ਕਰਨਗੇ।ਤੁਹਾਨੂੰ ਦੱਸ ਦਈਏ ਕਿ ਸਿੱਖ ਧਰਮ ਦੇ ਫਲਸਫੇ ‘ਤੇ ਪਹਿਰਾ ਦੇ ਰਿਹਾ ਨੌਜਵਾਨ ਬਿਕਰਮਜੀਤ ਸਿੰਘ ਵਿੱਕੀ COVID-19 ਦੇ ਚੱਲਦਿਆਂ ਮਾਰੇ ਗਏ ਭਾਰਤੀਆਂ ਦੇ ਅੰਤਿਮ ਸੰਸਕਾਰ ਦੀਆਂ ਆਖਰੀ ਰਸਮਾਂ ਕਰਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ