Bollywood News: Corona ਪੀੜਤਾਂ ਲਈ ਅੱਗੇ ਆਈ ਵਿਦਿਆ ਬਾਲਨ, ਦਾਨ ਕੀਤੀਆਂ 2500 PPE ਕਿੱਟਾਂ ਅਤੇ 16 ਲੱਖ ਰੁਪਏ

vidya-balan-donate-2500-ppe-kits-and-16-lakh-rupees

ਕੋਰੋਨਾ ਵਾਇਰਸ ਨਾਲ ਲੜਨ ਲਈ ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਹਾਲ ਹੀ ਵਿਚ ਹੈਲਥ ਵਰਕਰਸ ਲਈ ਮਦਦ ਦਾ ਹੱਥ ਵਧਾਇਆ ਸੀ। ਹੁਣ ਉਨ੍ਹਾਂ ਨੇ ਇਕ ਵਾਰ ਫਿਰ ਮਦਦ ਦਾ ਵਧਾਉਂਦੇ ਹੋਏ ਡੋਨੇਸ਼ਨ ਲਈ ਵੱਡੀ ਰਕਮ ਦਿੱਤੀ ਹੈ। ਵਿਦਿਆ ਬਾਲਨ ਨੇ ਇੰਸਟਾਗ੍ਰਾਮ ਦੇ ਜਰੀਏ ਦੱਸਿਆ ਹੈ ਕਿ ਉਨ੍ਹਾਂ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਫੰਡ ਇਕੱਠਾ ਕੀਤਾ ਹੈ। ਵਿਦਿਆ ਨੇ ਕਿਹਾ ਹੈ ਕਿ ਮੈਂ ਇਸ ਗੱਲ ਤੋਂ ਕਾਫੀ ਖੁਸ਼ ਹਾਂ ਕਿ ਮੈਂ ਡਾਕਟਰਾਂ ਲਈ 2,500 ਤੋਂ ਜ਼ਿਆਦਾ ਪੀ.ਪੀ.ਈ. ਕਿੱਟਾਂ ਅਤੇ 16 ਲੱਖ ਰੁਪਏ ਇਕੱਠੇ ਕਰ ਲਏ ਹਨ।” ਵਿਦਿਆ ਬਾਲਨ ਨੇ ਸੇਲੀਬ੍ਰਿਟੀ ਸ਼ਾਉਟ ਆਊਟ ਪਲੇਟਫਾਰਮ ਟ੍ਰਿੰਗ ਅਤੇ ਕਈ ਹੋਰ ਕਾਰੋਬਾਰੀ ਸਿਤਾਰਿਆਂ ਨਾਲ ਮਿਲ ਕੇ ਇਹ ਕੰਮ ਕੀਤਾ ਹੈ।

ਦੱਸਣਯੋਗ ਹੈ ਕਿ ਵਿਦਿਆ ਬਾਲਨ ਇਸ ਤੋਂ ਪਹਿਲਾਂ ਖੁਦ ਵੀ 1000 ਪੀ.ਪੀ.ਈ. ਕਿੱਟਾਂ ਡੋਨੇਟ ਕਰ ਚੁੱਕੀ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਵੀ ਇੰਸਟਾਗ੍ਰਾਮ ਦੇ ਜਰੀਏ ਦਿੱਤੀ ਸੀ। ਆਪਣੀ ਪੋਸਟ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਦੱਸਿਆ ਸੀ, ”ਨਮਸਤੇ, ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਹੈਲਥ ਕੇਅਰ ਵਰਕਰਸ ਨੂੰ ਪੀ.ਪੀ.ਈ. ਕਿੱਟ ਇਸ ਹੈਸ਼ਟੈਗ ਅਗੇਂਸਟ ਕੋਵਿਡ 19 ਵਿਚ ਉਨ੍ਹਾਂ ਦੀ ਸੁਰੱਖਿਆ ਲਈ ਮੁਹਈਆ ਕਰਾਉਂਦੀ ਹਾਂ। ਮੈਂ ਆਪਣੇ ਮੈਡੀਕਲ ਸਟਾਫ ਲਈ 1000 ਪੀ.ਪੀ.ਈ.ਕਿੱਟਾਂ ਦਾਨ ਕਰ ਰਹੀ ਹਾਂ ਅਤੇ ਹੋਰ ਪੀ.ਪੀ.ਈ. ਕਿੱਟਾਂ ਦਾਨ ਕਰਨ ਲਈ ਫੰਡ ਇਕੱਠਾ ਕਰਨ ਲਈ ਟ੍ਰਿੰਗ ਨਾਲ ਸਾਂਝੇਦਾਰੀ ਕਰ ਰਹੀ ਹਾਂ।”

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ