Corona in Moga: ਪੰਜਾਬ ਦੇ ਮੋਗੇ ਜ਼ਿਲ੍ਹੇ ਵਿੱਚ Corona ਦੀ ਰਫ਼ਤਾਰ ਤੇਜ਼, ਇਕੱਠੇ 22 ਨਵੇਂ ਮਾਮਲਾ ਆਏ ਸਾਹਮਣੇ

corona-virus-22-positive-case-in-moga
Corona in Moga: Corona ਦੇ ਕਹਿਰ ਕਾਰਨ ਪਹਿਲਾਂ ਤੋਂ ਹੀ ਸਹਿਮ ਦੇ ਮਾਹੌਲ ‘ਚ ਬੈਠੇ ਮੋਗਾ ਵਾਸੀਆਂ ਨੂੰ ਅੱਜ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਬੀਤੇ ਦਿਨੀਂ ਸ੍ਰੀ ਨੰਦੇੜ ਸਾਹਿਬ ਤੋਂ ਵਾਪਸ ਪਰਤੇ ਲੋਕਾਂ ਦੀਆਂ ਜਾਂਚ ਲਈ ਭੇਜੀਆਂ ਰਿਪੋਰਟਾਂ ‘ਚੋਂ ਅੱਜ ਹੋਰ 22 ਦੀ ਰਿਪੋਰਟ ਪਾਜ਼ੀਟਿਵ ਆ ਗਈ। Corona ਤੋਂ ਬਾਲ-ਬਾਲ ਬਚੇ ਆ ਰਹੇ ਸ਼ਹਿਰ ਮੋਗਾ ਦਾ ਆਂਕੜਾ ਜਿੱਥੇ ਪਹਿਲਾਂ ਸਿਰਫ 2 ਸੀ ਉਹ ਅੱਜ ਇੱਕ ਦਮ ਵੱਧ ਕੇ 24 ਹੋ ਗਿਆ ਹੈ। ਸ੍ਰੀ ਨੰਦੇੜ ਸਾਹਿਬ ਤੋਂ ਪਰਤੇ ਲੋਕਾਂ ਨੂੰ ਹਾਲ ਦੀ ਘੜੀ ਅਰਜ਼ੀ ਤੌਰ ‘ਤੇ ਬਣਾਏ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਸੀ ਪਰ ਉਨ੍ਹਾਂ ਨੂੰ ਹਸਪਤਾਲ ‘ਚ ਸ਼ਿਫਟ ਕਰਨ ਲਈ ਪ੍ਰਸ਼ਾਸਨ ਵੱਲੋਂ ਜਦੋ ਜਹਿਦ ਕੀਤੀ ਜਾ ਰਹੀ ਹੈ।

ਪੰਜਾਬ ‘ਚ Corona ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 764 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਲਗਭਗ 350 ਤੋਂ ਵੱਧ ਸ਼ਰਧਾਲੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।