Corona in Delhi: Corona ਮਹਾਂਮਾਰੀ ਦੌਰਾਨ ਦਿੱਲੀ ਵਿੱਚ ਵਧਾਈ ਸ਼ਖਤੀ, ਸਾਰੇ ਜ਼ਿਲ੍ਹੇ ਰੈੱਡ ਜ਼ੋਨ ਵਿੱਚ

all-districts-in-delhi-will-remain-in-the-red-zone
Corona in Delhi: ਦਿੱਲੀ ਦੇ ਸਿਹਤ ਮੰਤਰੀ ਸਤਿਯੇਂਦਰ ਜੈਨ ਨੇ ਸ਼ਨੀਵਾਰ ਭਾਵ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ ‘ਚ ਸਾਰੇ 11 ਜ਼ਿਲੇ 17 ਮਈ ਤੱਕ ਰੈੱਡ ਜ਼ੋਨ ‘ਚ ਰਹਿਣਗੇ। ਰਾਸ਼ਟਰੀ ਰਾਜਧਾਨੀ ਵਿਚ ਸ਼ੁੱਕਰਵਾਰ ਤੱਕ 3,738 ਲੋਕ ਇਸ ਮਹਾਂਮਾਰੀ ਤੋਂ ਪੀੜਤ ਹੋਏ ਹਨ। ਦਿੱਲੀ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 61 ਹੋ ਗਈ ਹੈ, ਜਦਕਿ ਹੁਣ ਤੱਕ ਕੁੱਲ 1,167 ਮਰੀਜ਼ਾਂ ਨੂੰ ਇਲਾਜ ਮਗਰੋਂ ਹਸਪਤਾਲਾਂ ‘ਚੋਂ ਛੁੱਟੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Corona in Maharashtra: ਮਹਾਰਾਸ਼ਟਰ ਬਣਿਆ Corona ਦਾ ਗੜ੍ਹ, 7 ਮਜਦੂਰਾਂ ਦੀ ਰਿਪੋਰਟ ਆਈ Corona Positive

ਮਿਲੀ ਜਾਣਕਾਰੀ ਮੁਤਾਬਕ 49 ਲੋਕ ਆਈ. ਸੀ. ਯੂ. ਵਿਚ ਹਨ ਅਤੇ 5 ਲੋਕ ਵੈਂਟੀਲੇਟਰ ‘ਤੇ ਹਨ। ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਦੇਸ਼ ਭਰ ਵਿਚ 4 ਮਈ ਤੋਂ ਦੋ ਹੋਰ ਹਫਤਿਆਂ ਲਈ ਸੀਮਤ ਲਾਕਡਾਊਨ ਜਾਰੀ ਰਹੇਗਾ, ਜਿਸ ‘ਚ ਹਵਾਈ ਸੇਵਾ, ਟਰੇਨ ਅਤੇ ਅੰਤਰਰਾਜੀ ਸੜਕ ਯਾਤਰਾ ‘ਤੇ ਪਾਬੰਦੀ ਰਹੇਗੀ। ਪਰ ਜ਼ਿਲਿਆਂ ਨੂੰ ਕੋਵਿਡ-19 ਦੇ ਸੰਭਾਵਿਤ ਖਤਰਿਆਂ ਦੇ ਆਧਾਰ ‘ਤੇ ਰੈੱਡ, ਓਰੇਂਜ ਅਤੇ ਗ੍ਰੀਨ ਜ਼ੋਨ ਵਿਚ ਵੰਡ ਕੇ ਕੁਝ ਗਤੀਵਿਧੀਆਂ ਨੂੰ ਆਗਿਆ ਦਿੱਤੀ ਜਾਵੇਗੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ