Corona in Maharashtra: ਮਹਾਰਾਸ਼ਟਰ ਬਣਿਆ Corona ਦਾ ਗੜ੍ਹ, 7 ਮਜਦੂਰਾਂ ਦੀ ਰਿਪੋਰਟ ਆਈ Corona Positive

maharashtra-basti-7-laborers-coronavirus-positive

Corona in Maharashtra: ਲਾਕਡਾਊਨ ਦਰਮਿਆਨ ਵੱਖ-ਵੱਖ ਸੂਬਿਆਂ ਤੋਂ ਆਪਣੇ ਗ੍ਰਹਿ ਜ਼ਿਲੇ ਪਹੁੰਚ ਰਹੇ ਪ੍ਰਵਾਸੀ ਮਜ਼ਦੂਰਾਂ ‘ਚ Corona ਇਨਫੈਕਸ਼ਨ ਦਾ ਮਾਮਲਾ ਵਧਦਾ ਦਿਖਾਈ ਦੇ ਰਿਹਾ ਹੈ। ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ ਦਾ ਹੈ। ਮਹਾਰਾਸ਼ਟਰ ਤੋਂ ਬਸਤੀ ਪਹੁੰਚੇ 7 ਮਜ਼ਦੂਰ Coronavirus ਨਾਲ ਇਨਫੈਕਟਡ ਪਾਏ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਸਤੀ ਦੇ ਡੀ.ਐੱਮ. ਨੇ ਦੱਸਿਆ ਕਿ ਉਹ ਮਜ਼ਦੂਰ ਸਰਕਾਰੀ ਬੱਸਾਂ ‘ਚ ਸਵਾਰ ਹੋ ਕੇ ਮਹਾਰਾਸ਼ਟਰ ਤੋਂ ਝਾਂਸੀ ਹੁੰਦੇ ਹੋਏ ਬਸਤੀ ਪਹੁੰਚੇ ਹਨ।

ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ, 2 ਮਈ (ਸ਼ਨੀਵਾਰ) ਸਵੇਰੇ 9 ਵਜੇ ਤੱਕ ਉੱਤਰ ਪ੍ਰਦੇਸ਼ ‘ਚ Coronavirus ਦੇ 3024 ਕੇਸ ਆ ਚੁਕੇ ਹਨ। ਹਾਲਾਂਕਿ ਇਨਾਂ ‘ਚੋਂ 654 ਲੋਕ ਪੂਰੀ ਤਰਾਂ ਨਾਲ ਸਿਹਤਮੰਦ ਹੋ ਚੁਕੇ ਹਨ ਅਤੇ 42 ਲੋਕਾਂ ਦੀ ਮੌਤ ਹੋ ਚੁਕੀ ਹੈ। Coronavirus ਨਾਲ ਸਭ ਤੋਂ ਵਧ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਹੈ, ਜਿੱਥੇ ਹੁਣ ਤੱਕ 485 ਲੋਕਾਂ ਦੀ ਮੌਤ ਹੋ ਚੁਕੀ ਹੈ। ਮਹਾਰਾਸ਼ਟਰ ‘ਚ Coronavirus ਦੇ ਕੁੱਲ 13870 ਪਾਜ਼ੀਟਿਵ ਕੇਸ ਮਿਲ ਚੁਕੇ ਹਨ। ਕੋਰੋਨਾ ਦੇ ਇਨਾਂ ਕੁੱਲ ਮਾਮਲਿਆਂ ‘ਚੋਂ 11506 ਐਕਟਿਵ ਕੇਸ ਹਨ ਅਤੇ 1879 ਲੋਕ ਪੂਰੀ ਤਰਾਂ ਨਾਲ ਸਵਸਥ ਹੋ ਚੁਕੇ ਹਨ ਜਾਂ ਛੁੱਟੀ ਦੇ ਦਿੱਤੀ ਗਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ