Punjab Corona Cases Today: ਪੰਜਾਬ ਵਿੱਚ ਕੋਰੋਨਾ ਨੇ ਲਈ 45 ਤੋਂ ਵੱਧ ਜਾਣਿਆ ਦੀ ਲਈ ਜਾਨ, 1490 ਤੋਂ ਜਿਆਦਾ ਨਵੇਂ ਕੇਸ ਆਏ ਸਾਹਮਣੇ

today-corona-positive-cases-in-punjab

ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 1498 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 60013 ਹੋ ਗਈ ਹੈ।ਅੱਜ ਕੋਰੋਨਾਵਾਇਰਸ ਨਾਲ 49 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1739 ਹੋ ਗਈ ਹੈ। ਸ਼ੁਕਰਵਾਰ ਨੂੰ 1498 ਨਵੇਂ ਮਰੀਜ਼ ਸਾਮਣੇ ਆਏ। ਜਿਨਾਂ ਵਿੱਚ ਸੱਭ ਤੋਂ ਵੱਧ ਮਰੀਜ਼ ਜਲੰਧਰ ਤੋਂ 210 ਤੇ ਲੁਧਿਆਣਾ ਵਿੱਚ 184 ਤੇ ਪਟਿਆਲੇ ਵਿੱਚ ਵੀ 184 ਅਤੇ 138 ਮੋਹਾਲੀ ਤੇ 101 ਬਠਿੰਡਾ ਤੋਂ ਅਤੇ 108 ਗੁਰਦਾਸਪੁਰ ਤੋਂ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: PMS Scholarship Scam: ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਸੁਖਬੀਰ ਬਾਦਲ ਦਾ ਤਿੱਖਾ ਵਾਰ, ਧਰਮਸੋਤ ਬਰਖ਼ਾਸਤ ਕਰਨ ਦੀ ਕੀਤੀ ਮੰਗ

ਅੱਜ ਸਭ ਤੋਂ ਵੱਧ 14 ਮੋਤਾਂ ਲੁਧਿਆਣਾ ‘ਚ ਹੋਈਆਂ ਹਨ।ਅੱਜ ਕੁੱਲ੍ਹ1272 ਮਰੀਜ਼ ਸਿਹਤਯਾਬ ਵੀ ਹੋਏ ਹਨ। ਸੂਬੇ ‘ਚ ਕੁੱਲ 1144008 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 60013 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 42543 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 15731 ਲੋਕ ਐਕਟਿਵ ਮਰੀਜ਼ ਹਨ।501 ਮਰੀਜ਼ ਆਕਸੀਜਨ ਤੇ ਹਨ ਅਤੇ 80 ਮਰੀਜ਼ ਵੈਂਟੀਲੇਟਰ ਤੇ ਹਨ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ