PMS Scholarship Scam: ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਸੁਖਬੀਰ ਬਾਦਲ ਦਾ ਤਿੱਖਾ ਵਾਰ, ਧਰਮਸੋਤ ਬਰਖ਼ਾਸਤ ਕਰਨ ਦੀ ਕੀਤੀ ਮੰਗ

pms-scholarship-scam-sukhbir-badal-demands-stern-action-on-dharamsot

PMS Scholarship Scam: ਪੰਜਾਬ ਦੀ ਕੈਪਟਨ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ‘ਚ ਲਗਾਤਾਰ ਘਿਰਦੀ ਜਾ ਰਹੀ ਹੈ।ਅੱਜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਕੈਪਟਨ ਸਰਕਾਰ ਤੇ ਹਮਲਾ ਬੋਲਿਆ ਹੈ।ਉਨ੍ਹਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਦੋਸ਼ ਲਾਉਂਦੇ ਹੋਏ ਕਿਹਾ ਕੇ ਮੰਤਰੀ ਨੇ ਵਿਦਿਆਰਥੀਆਂ ਦਾ ਪੈਸਾ ਖਾਦਾ ਹੈ ਅਤੇ ਪੰਜਾਬ ਲੱਖਾਂ ਗਰੀਬ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਵਾਂਝਾ ਕੀਤਾ ਹੈ।

ਇਹ ਵੀ ਪੜ੍ਹੋ: Sidhu Moose Wala vs Babbu Mann: ਸਿੱਧੂ ਮੂਸੇ ਵਾਲਾ ਦੇ ਹੱਕ ਵਿੱਚ ਬੋਲਿਆ ਗੌਂਡਰ ਐੱਨ ਬਦਾਰਜ਼, ਆਖੀ ਇਹ ਵੱਡੀ ਗੱਲ

ਸੁਖਬੀਰ ਨੇ ਕਿਹਾ ਕਿ ਅਡੀਸ਼ਨਲ ਚੀਫ ਸੈਕਟਰੀ ਦੀ ਰਿਪੋਰਟ ਜੇਕਰ ਪੜ੍ਹ ਲਈ ਜਾਵੇ ਤਾਂ ਇੱਕ ਮਿੰਟ ਅੰਦਰ ਧਰਮਸੋਤ ਖਿਲਾਫ ਕਾਰਵਾਈ ਬਣਦੀ ਹੈ।ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਹਾਲੇ ਤੱਕ ਇਸ ਮੁੱਦੇ ਤੇ ਕੋਈ ਸਖ਼ਤ ਫੈਸਲਾ ਨਹੀਂ ਲੈ ਸਕੇ।ਜਿਸ ਤੋਂ ਸਾਫ ਹੈ ਕਿ ਕੈਪਟਨ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇਣ ਦੀ ਤਿਆਰੀ ‘ਚ ਹਨ।ਉਨ੍ਹਾਂ ਦੋਸ਼ ਲਾਉਂਦੇ ਸਖ਼ਤ ਸ਼ਬਦਾਂ ‘ਚ ਕਿਹਾ ਕਿ ਧਰਮਸੋਤ ਨੇ ਘਪਲਾ ਕੀਤਾ ਹੈ ਅਤੇ ਇਸਦੀ ਰਿਪੋਰਟ ਸਾਡੇ ਕੋਲ ਮੌਜੂਦ ਹੈ।

ਉਨ੍ਹਾਂ ਕਿਹਾ ਕਿ 115 ਕਰੋੜ ਰੁਪਏ ਕੇਂਦਰ ਵਲੋਂ ਆਏ ਧਰਮਸੋਤ ਦੇ ਮਨ ‘ਚ ਖੋਟ ਸੀ ਇਸ ਲਈ ਇਸਨੇ ਆਪਣੇ ਮਹਿਕਮੇ ਨੂੰ ਪੱਤਰ ਲਿਖਿਆ ਕਿ ਜੇਕਰ ਕਿਸੇ ਨੇ ਕਿਸੇ ਵੀ ਕਾਲਜ ਨੂੰ ਪੇਮੈਂਟ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਮੇਰੇ ਕੋਲੋਂ ਫਾਇਲ ਲੈ ਕੇ ਆਓ।ਸੁਖਬੀਰ ਨੇ ਡਿਪਟੀ ਡਾਇਰੈਕਟਰ ਪੀਐਸ ਗਿੱਲ ਤੇ ਵੀ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਵੀ ਧਰਮਸੋਤ ਨਾਲ ਰੱਲਿਆ ਹੋਇਆ ਹੈ ਅਤੇ ਦੋਨਾਂ ਨੇ ਮਿਲ ਕੇ ਇਹ ਘੁਟਾਲਾ ਕੀਤਾ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ