Chandigarh News: ਚੰਡੀਗੜ੍ਹ ਦੇ 35-ਸੈਕਟਰ ਵਿੱਚ ਪੁੱਤ ਨੇ ਮਾਂ-ਪਿਉ ਨੂੰ ਕੱਢਿਆ ਘਰੋਂ ਬਾਹਰ, ਮਾਂ-ਪਿਉ ਵਲੋਂ ਇਨਸਾਫ ਦੀ ਮੰਗ

the-son-kicked-the-parents-out-of-the-house-in-chandigarh
Chandigarh News: ਕਲਯੁੱਗੀ ਬੇਟੇ ਅਤੇ ਨੂੰਹ ਨੇ ਸੈਕਟਰ-35 ਸਥਿਤ ਮਕਾਨ ਤੋਂ ਮਾਤਾ ਅਤੇ ਪਿਤਾ ਨੂੰ ਧੱਕੇ ਦੇ ਕੇ ਬਾਹਰ ਕੱਢ ਦਿੱਤਾ। ਬਜ਼ੁਰਗ ਜੌੜਾ ਪੁਲਸ ਤੋਂ ਇਨਸਾਫ ਲਈ ਗੁਹਾਰ ਲਾਉਂਦੇ ਹੋਏ ਕੋਠੀ ਦੇ ਬਾਹਰ ਬੈਠ ਗਿਆ। ਸੈਕਟਰ-36 ਥਾਣਾ ਪੁਲਸ ਨੇ ਬੀ. ਬੀ. ਐੱਮ. ਬੀ. ਤੋਂ ਸੇਵਾ-ਮੁਕਤ ਜਸਪਾਲ ਸਿੰਘ ਦੀ ਸ਼ਿਕਾਇਤ ‘ਤੇ ਬੇਟੇ ਮਨਪ੍ਰੀਤ ਸਿੰਘ, ਨੂੰਹ ਵਰਿੰਦਰ ਕੌਰ, ਬੇਟੇ ਦੇ ਸਹੁਰੇ ਚੰਡੀਗੜ੍ਹ ਪੁਲਸ ਦੇ ਕਰਮੀ ਅਨੂਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਪਰ ਪੁਲਸ ਨੇ ਬਜ਼ੁਰਗ ਜੌੜੇ ਨੂੰ ਘਰ ਦੇ ਅੰਦਰ ਦਾਖਲ ਨਹੀਂ ਕਰਵਾਇਆ, ਜਿਸ ਕਾਰਨ ਬਜ਼ੁਰਗ ਜੌੜਾ ਘਰ ਦੇ ਬਾਹਰ ਹੀ ਬੈਠਾ ਰਿਹਾ।

ਇਹ ਵੀ ਪੜ੍ਹੋ: PUBG Game News: PUBG ਗੇਮ ਖੇਡਣ ਦਾ ਸੌਂਕ ਪਿਆ ਮਹਿੰਗਾ, ਉਡਾਏ 16 ਲੱਖ ਰੁਪਏ

ਸੈਕਟਰ-35 ਨਿਵਾਸੀ ਜਸਪਾਲ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਸਾਲ 2017 ‘ਚ ਬੀ. ਬੀ. ਐੱਮ. ਬੀ. ਤੋਂ ਸੇਵਾ-ਮੁਕਤ ਹੋਏ ਸਨ। ਸਾਰੀ ਉਮਰ ਦੀ ਕਮਾਈ ਨਾਲ ਉਨ੍ਹਾਂ ਨੇ ਸੈਕਟਰ-35 ‘ਚ ਕੋਠੀ ਬਣਾਈ। ਗਰਾਊਂਡ ਅਤੇ ਟਾਪ ਫਲੋਰ ਉਨ੍ਹਾਂ ਕੋਲ ਸੀ, ਜਦਕਿ ਫਸਰਟ ਫਲੌਰ ‘ਤੇ ਵੱਡਾ ਪੁੱਤਰ ਮਨਪ੍ਰੀਤ ਸਿੰਘ ਅਤੇ ਨੂੰਹ ਵਰਿੰਦਰ ਕੌਰ ਰਹਿੰਦੇ ਹਨ। 2 ਜੁਲਾਈ ਨੂੰ ਉਹ ਪਤਨੀ ਨਾਲ ਗਰਾਊਂਡ ਫਲੌਰ ‘ਤੇ ਸੀ।

ਇਸ ਦੌਰਾਨ ਪੁੱਤਰ ਮਨਪ੍ਰੀਤ ਸਿੰਘ ਅਤੇ ਨੂੰਹ ਵਰਿੰਦਰ ਕੌਰ ਆਏ ਅਤੇ ਉਨ੍ਹਾਂ ਨੇ ਗਰਾਊਂਡ ਫਲੌਰ ਤੋਂ ਨਿਕਲਣ ਲਈ ਕਿਹਾ। ਦੋਵੇਂ ਉਨ੍ਹਾਂ ਨਾਲ ਮਾਰਕੁੱਟ ਕਰਨ ਲੱਗੇ ਤਾਂ ਉਹ ਪਤਨੀ ਨੂੰ ਲੈ ਕੇ ਸਰਕਾਰੀ ਮਕਾਨ ‘ਚ ਚਲੇ ਗਏ। ਅਗਲੇ ਦਿਨ ਵਾਪਸ ਘਰ ਆਏ ਅਤੇ ਘੰਟੀ ਵਜਾਈ ਤਾਂ ਗੇਟ ਨਹੀਂ ਖੋਲ੍ਹਿਆ। ਜਸਪਾਲ ਸਿੰਘ ਨੇ ਦੱਸਿਆ ਕਿ ਘਰ ‘ਚ ਮੌਜੂਦ ਮਨਪ੍ਰੀਤ ਸਿੰਘ, ਵਰਿੰਦਰ ਕੌਰ, ਬੇਟੇ ਦਾ ਸਹੁਰਾ ਅਨੂਪ ਸਿੰਘ ਅਤੇ ਉਸ ਦੀ ਪਤਨੀ ਨਰਿੰਦਰ ਕੌਰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗੇ। ਉਨ੍ਹਾਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਨ੍ਹਾਂ ਜਾਂਚ ਕੀਤੀ।

ਇਹ ਵੀ ਪੜ੍ਹੋ: Referendum 2020 News: Referendum 2020 ਦੇ ਸੰਸਥਾਪਕ ਗੁਰਪਤਵੰਤ ਪੰਨੂ ਅਤੇ ਉਹ ਦੇ ਸਾਥੀਆਂ ਖਿਲਾਫ ਪੰਜਾਬ ਪੁਲਿਸ ਨੇ ਕੀਤੇ 2 ਪਰਚੇ ਦਰਜ

ਉਨ੍ਹਾਂ ਦੱਸਿਆ ਕਿ ਬੇਟੇ ਨੇ ਕਿਹਾ ਸੀ ਕਿ ਉਹ ਪੂਰੀ ਕੋਠੀ ਆਪਣੇ ਕੋਲ ਰੱਖੇਗਾ ਅਤੇ ਇਸ ਦੇ ਬਦਲੇ ਉਹ ਸਵਾ ਕਰੋੜ ਰੁਪਏ 30 ਜੂਨ 2019 ਨੂੰ ਦੇ ਦੇਵੇਗਾ ਪਰ ਬੇਟੇ ਨੇ ਰੁਪਏ ਤਾਂ ਦਿੱਤੇ ਨਹੀਂ, ਉਲਟਾ ਉਨ੍ਹਾਂ ਨੂੰ ਹੀ ਘਰੋਂ ਬਾਹਰ ਕੱਢ ਦਿੱਤਾ। ਉਨ੍ਹਾਂ ਕੋਲ ਬੇਟੇ ਵਲੋਂ ਦਿੱਤਾ ਗਿਆ ਐਫੀਡੈਵਿਟ ਵੀ ਹੈ। ਉਥੇ ਹੀ, ਸੈਕਟਰ-36 ਥਾਣਾ ਪੁਲਸ ਨੇ ਜਸਪਾਲ ਸਿੰਘ ਦੀ ਸ਼ਿਕਾਇਤ ‘ਤੇ ਬੇਟੇ ਮਨਪ੍ਰੀਤ ਸਿੰਘ, ਨੂੰਹ ਵਰਿੰਦਰ ਕੌਰ, ਬੇਟੇ ਦੇ ਸਹੁਰੇ ਅਨੂਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ।

NRI News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ