Corona in Ludhiana: ਲੁਧਿਆਣਾ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਬੀਤੇ ਦਿਨ ਨਵੇਂ 77 ਕੇਸ ਆਏ ਸਾਹਮਣੇ

corona-not-stopping-in-ludhiana
Corona in Ludhiana: ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਦੁਆਰਾ ਲਗਾਈ ਗਈ ਤਾਲਾਬੰਦੀ ‘ਚ ਦਿੱਤੀ ਜਾ ਰਹੀ ਢਿੱਲ ਤੇ ਲੋਕਾਂ ਦੀ ਲਾਪ੍ਰਵਾਹੀ ਨਾਲ ਕੋਰੋਨਾ ਦੇ ਮਰੀਜ਼ਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਚਲਦੇ ਹੀ ਅੱਜ ਵੀ ਲੁਧਿਆਣਾ ‘ਚ 77 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਜ਼ਿਲੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 1070 ਹੋ ਗਈ ਜੋ ਕਿ ਲੁਧਿਆਣਾ ਵਾਸੀਆਂ ਲਈ ਇਕ ਚਿੰਤਾ ਦਾ ਵਿਸ਼ਾ ਹੈ। ਅੱਜ ਪਾਏ ਗਏ 77 ਨਵੇਂ ਕੇਸ਼ਾਂ ‘ਚੋਂ 7 ਮਾਮਲੇ ਬਾਹਰਲੇ ਸੂਬੇ ਤੇ ਜ਼ਿਲਿਆਂ ਤੋਂ ਸੰਬੰਧਿਤ ਹਨ।

ਇਹ ਵੀ ਪੜ੍ਹੋ: Ludhiana Drug News: ਲੁਧਿਆਣਾ ਦੀ ਸਪੈਸ਼ਲ ਟਾਸਕ ਫੋਰਸ ਨੇ ਨਸ਼ਾ ਤਸਕਰ ਨੂੰ ਇਕ ਕਰੋੜ ਦੀ ਹੈਰੋਇਨ ਨਾਲ ਕੀਤਾ ਗਿਰਫ਼ਤਾਰ

ਇਸ ਦੇ ਨਾਲ ਹੀ ਅੱਜ ਲੁਧਿਆਣਾ ਦੇ ਗਾਂਧੀ ਨਗਰ ਦੀ ਵਸਨੀਕ 70 ਸਾਲਾ ਬਜੁਰਗ ਮਹਿਲਾ ਦੀ ਮੌਤ ਹੋ ਗਈ ਇਹ ਮਹਿਲਾ ਸਾਹ ਦੀ ਬਿਮਾਰੀ ਤੋਂ ਪੀੜਤ ਸੀ। ਇਕ 65 ਸਾਲਾ ਮੁਕਤਸਰ ਦੀ ਰਹਿਣ ਵਾਲੀ ਮਹਿਲਾ ਦੀ ਵੀ ਕੋਰੋਨਾ ਕਾਰਨ ਲੁਧਿਆਣਾ ਡੀ.ਐੱਮ.ਸੀ ‘ਚ ਮੌਤ ਹੋ ਗਈ ਹੈ। ਲੁਧਿਆਣਾ ਯੂਥ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ