Sukhdev Singh Dhindsa Corona News: ਦੋ ਵਾਰ ਪੋਜ਼ੀਟਿਵ ਆਉਣ ਤੋਂ ਬਾਅਦ ਸੁਖਦੇਵ ਢੀਂਡਸਾ ਦੀ ਰਿਪੋਰਟ ਆਈ ਨੇਗੇਟਿਵ, ਸੰਸਦ ਪਹੁੰਚਣਗੇ ਜਲਦੀ

sukhdev-singh-dhindsa-get-corona-report-negative
Sukhdev Singh Dhindsa Corona News: ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਪਾਰਲੀਮੈਂਟ ਜਾਣ ਦੀ ਇੱਛਾ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਪਹਿਲਾਂ ਦੋ ਵਾਰ ਟੈਸਟ ਕਰਵਾਇਆ ਸੀ ਤਾਂ ਰਿਪੋਰਟ ਪੌਜੇਟਿਵ ਆਈ ਸੀ।

ਇਹ ਵੀ ਪੜ੍ਹੋ: Farmer Ordinance Protest: ਆਰਡੀਨੈਂਸਾਂ ਬਿਲ ਨੂੰ ਲੈ ਕੇ ਕਿਸਾਨਾਂ ਨਾਲ ਡਟਿਆ ਰਹੇਗਾ ਸ਼੍ਰੋਮਣੀ ਅਕਾਲੀ ਦਲ: ਪਰਮਿੰਦਰ ਢੀਂਡਸਾ

ਮੰਗਲਵਾਰ ਮੁੜ ਤੋਂ ਉਨ੍ਹਾਂ ਟੈਸਟ ਕਰਵਾਇਆ ਤਾਂ ਹੁਣ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਬਾਅਦ ਹੁਣ ਸੁਖਦੇਵ ਸਿੰਘ ਢੀਂਡਸਾ ਪਾਰਲੀਮੈਂਟ ਜਾ ਸਕਣਗੇ। ਇਸ ਤੋਂ ਪਹਿਲਾਂ ਢੀਂਡਸਾ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਕਾਰਨ ਸੰਸਦ ‘ਚ ਨਹੀਂ ਜਾ ਸਕੇ ਸਨ। ਹਾਲਾਂਕਿ ਉਨ੍ਹਾਂ ਸਪੀਕਰ ਨੂੰ ਬਕਾਇਦਾ ਲਿਖ ਕੇ ਭੇਜਿਆ ਸੀ ਕਿ ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਮੇਰੇ ਵਿਚਾਰ ਜਾਂ ਮੇਰਾ ਪੱਖ ਖੇਤੀ ਆਰਡੀਨੈਂਸਾਂ ਖਿਲਾਫ਼ ਸਮਝਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਪਾਰਟੀ ਵਰਕਰਾਂ ਨੂੰ ਵੀ ਕਿਸਾਨਾਂ ਦਾ ਡਟ ਤੇ ਸਾਥ ਦੇਣ ਦੀ ਅਪੀਲ ਕੀਤੀ ਸੀ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ