Punjab News: ਚੰਡੀਗੜ੍ਹ ਤੋਂ ਬਾਅਦ ਮੋਹਾਲੀ ਦੇ ਵਿੱਚ ਦਿਸਿਆ ਚੀਤਾ, ਇਲਾਕੇ ਵਿੱਚ ਸਹਿਮ ਦਾ ਮਾਹੌਲ

punjab-latest-news-leopard-in-mohali

Punjab News: ਮੋਹਾਲੀ ਦੇ ਫੇਜ਼-8 ’ਚ ਸਥਿਤ ਲਈਅਰ ਵੈਲੀ ਦੇ ਨਾਲੇ ’ਚ ਇਕ ਚੀਤਾ (ਤੇਂਦੂਆ) ਦਿਖਾਈ ਦੇਣ ਨਾਲ ਸਾਰੇ ਇਲਾਕੇ ’ਚ ਸਹਿਮ ਦਾ ਮਾਹੌਲ ਭਾਰੀ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਸ਼ਾਮ ਫੇਜ਼-9 ਦੇ ਮੰਦਰ ਤੋਂ ਮੁਨਾਦੀ ਹੋਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਲਾਕੇ ’ਚ ਚੀਤਾ ਆ ਗਿਆ ਹੈ। ਬੀਤੀ ਸ਼ਾਮ ਕਰਫਿਊ ਦੌਰਾਨ ਨਿਗਰਾਨੀ ਕਰ ਰਹੇ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਈਅਰ ਵੈਲੀ ਦੇ ਨਾਲੇ ’ਚ ਤੇਂਦੂਆਂ ਘੁੰਮਦਾ ਹੋਇਆ ਦਿਖਾਈ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਦੀ ਜਾਣਕਾਰੀ ਵਣ ਵਿਭਾਗ ਨੂੰ ਦਿੱਤੀ ਅਤੇ ਵਣ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ ’ਤੇ ਆ ਕੇ ਜਾਲ ਅਤੇ ਪਿੰਜਰਾ ਲਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਜਾਣਕਾਰੀ ਐੱਸ. ਡੀ. ਐੱਮ. ਨੂੰ ਵੀ ਦਿੱਤੀ ਅਤੇ ਪੂਰੇ ਇਲਾਕੇ ’ਚ ਵਟਸਐਪ ਰਾਹੀਂ ਮੰਦਰ ਅਤੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰ ਕੇ ਜਾਣਕਾਰੀ ਦੇਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਤੇਂਦੂਆ ਦੇਖੇ ਜਾਣ ਦੀ ਜਾਣਕਾਰੀ ਜ਼ਿੰਮੇਵਾਰ ਪੁਲਸ ਮੁਲਾਜ਼ਮਾਂ ਵੱਲੋਂ ਦਿੱਤੀ ਗਈ ਹੈ, ਜਿਸ ਕਰ ਕੇ ਇਸ ਨੂੰ ਅਫਵਾਹ ਨਹੀਂ ਮੰਨਿਆ ਜਾ ਸਕਦਾ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ