Lockdown in Punjab: ਪੰਜਾਬ ਵਿੱਚ Lockdown ਦੌਰਾਨ ਅੰਗਰੇਜ਼ੀ ਸ਼ਰਾਬ ਦੀ ਹੋਵੇਗੀ ਹੋਮ ਡਿਲਿਵਰੀ

home-delivery-of-english-liquor-during-lockdown-in-punjab

Lockdown in Punjab: ਪੰਜਾਬ ਸਰਕਾਰ ਨੇ ਸੂਬੇ ‘ਚ 7 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਵੇਰੇ 9 ਤੋਂ ਦੁਪਿਹਰ 1 ਵਜੇ ਤੱਕ ਠੇਕੇ ਖੋਲ੍ਹੇ ਜਾਣਗੇ। ਸ਼ਰਾਬ ਦੀ ਹੋਮ ਡਿਲੀਵਰੀ ਵੀ ਹੋਵੇਗੀ। ਦੇਸੀ ਸ਼ਰਾਬ ਦੀ ਹੋਮ ਡਿਲੀਵਰੀ ਦੀ ਕੋਈ ਵਿਵਸਥਾ ਨਹੀਂ ਰੱਖੀ ਗਈ। ਹੋਮ ਡਿਲੀਵਰੀ ਲਈ 2 ਵਿਅਕਤੀ ਤਾਇਨਾਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਲਈ ਸਬੰਧਿਤ ਵਿਅਕਤੀਆਂ ਨੂੰ ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਤੋਂ ਕਰਫਿਊ ਪਾਸ ਲੈਣਾ ਹੋਵੇਗਾ।

home-delivery-of-english-liquor-during-lockdown-in-punjab

ਸ਼ਰਾਬ ਦਾ ਪ੍ਰਤੀ ਆਰਡਰ 2 ਲੀਟਰ ਤੋਂ ਜ਼ਿਆਦਾ ਨਹੀਂ ਹੋਵੇਗਾ। ਹੋਮ ਡਿਲੀਵਰੀ ਕਰਨ ਵਾਲੇ ਅਧਿਕਾਰਤ ਵਿਅਕਤੀ ਕੋਲ ਹਰ ਸਮੇਂ ਸ਼ਰਾਬ ਦਾ ਕੈਸ਼ ਮੀਮੋ ਹੋਣਾ ਲਾਜ਼ਮੀ ਹੋਵੇਗਾ। ਇਸ ਕੜੀ ‘ਚ ਠੇਕੇ ‘ਤੇ ਸ਼ਰਾਬ ਖਰੀਦਣ ਦੌਰਾਨ ਸੋਸ਼ਲ ਡਿਸਟੈਂਸਿੰਗ ਰੱਖਣੀ ਹੋਵੇਗੀ। ਠੇਕੇ ਦੇ ਬਾਹਰ 2 ਗਜ਼ ਦੀ ਦੂਰੀ ‘ਤੇ ਗੋਲਾਕਾਰ ਨਿਸ਼ਾਨ ਲਾਉਣਗੇ ਹੋਣਗੇ। ਮਾਸਕ ਪਹਿਨਣ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਲਾਜ਼ਮੀ ਹੋਵੇਗਾ। ਠੇਕੇ ‘ਤੇ ਇਕ ਸਮੇਂ ‘ਤੇ 5 ਵਿਅਕਤੀਆਂ ਤੋਂ ਜ਼ਿਆਦਾ ਦੀ ਮੌਜੂਦਗੀ ‘ਤੇ ਠੇਕਾ ਸੀਲ ਕਰ ਦਿੱਤਾ ਜਾਵੇਗਾ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ