Corona in Punjab: ਪੰਜਾਬ ਵਿੱਚ Corona ਦਾ ਦਬਦਬਾ ਜਾਰੀ, ਬਹੁਤ ਹੀ ਘੱਟ ਗਿਣਤੀ ਵਿੱਚ ਠੀਕ ਹੋ ਰਹੇ ਨੇ ਮਰੀਜ਼

corona-virus-outbreaking-in-punjab

Corona in Punjab: Coronavirus ਨਾਲ ਵਿਸ਼ਵ ਭਰ ‘ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਰੋਜ਼ਾਨਾ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਵਿਸ਼ਵ ਦੇ ਮੁਕਾਬਲੇ ਭਾਰਤ ਅਜੇ ਚੰਗੀ ਸਥਿਤੀ ‘ਚ ਹੈ। ਉੱਥੇ ਹੀ ਪੰਜਾਬ ਦੀ ਹਾਲਤ ਵੀ Corona ਪਾਜ਼ੇਟਿਵ ਮਰੀਜ਼ਾਂ ਅਤੇ ਕੁੱਲ ਮੌਤਾਂ ਦੀ ਗਿਣਤੀ ਦੇ ਮਾਮਲੇ ਭਾਵੇਂ ਬਾਕੀ ਸੂਬਿਆਂ ਨਾਲੋਂ ਚੰਗੀ ਹੈ ਪਰ ਸੂਬੇ ‘ਚ ਕੁੱਲ Corona ਪੀੜਤਾਂ ਦੇ ਹਿਸਾਬ ਨਾਲ ਮੌਤ ਦਰ ਬਹੁਤ ਡਰਾਉਣ ਵਾਲੀ ਹੈ, ਜਿਸ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਅਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਲਈ ਲੋੜ ਹੈ। ਪੰਜਾਬ ‘ਚ Corona ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਦੇਸ਼ ਦੀ ਔਸਤ ਨਾਲੋਂ ਵੀ ਦੁੱਗਣੀ ਦੇ ਕਰੀਬ ਹਨ।

corona-virus-outbreaking-in-punjab

ਸੂਬੇ ‘ਚ ਹੁਣ ਤੱਕ 244 ਮਰੀਜ਼ਾਂ ‘ਚੋਂ 16 ਦੀ ਮੌਤ ਹੋ ਚੁੱਕੀ ਹੈ। ਪੰਜਾਬ ਤੋਂ ਬਾਅਦ ਝਾਰਖੰਡ ਦਾ ਨੰਬਰ ਹੈ, ਜਿੱਥੇ ਮੌਤਾਂ ਦੀ ਫੀਸਦੀ 5.88 ਹੈ, ਜਦੋਂ ਕਿ ਮਹਾਂਰਾਸ਼ਟਰ ‘ਚ ਮੌਤ ਦਰ 5.77 ਅਤੇ ਮੱਧ ਪ੍ਰਦੇਸ਼ ‘ਚ 4.97 ਫੀਸਦੀ ਹੈ। ਦੂਜੇ ਪਾਸੇ ਬੀਮਾਰ ਹੋਣ ਵਾਲੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ‘ਚ ਵੀ ਪੰਜਾਬ ਬਹੁਤ ਪਿੱਛੇ ਹੈ। ਇਕ ਅੰਦਾਜ਼ੇ ਮੁਤਾਬਕ ਪੰਜਾਬ ‘ਚ ਸਿਰਫ 13.5 ਫੀਸਦੀ ਮਰੀਜ਼ ਹੀ ਅਜੇ ਤੱਕ ਠੀਕ ਹੋਏ ਹਨ, ਜਦੋਂ ਕਿ ਗੋਆ ‘ਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ 85 ਫੀਸਦੀ, ਲੱਦਾਖ ‘ਚ 77 ਫੀਸਦੀ ਅਤੇ ਹਿਮਾਚਲ, ਚੰਡੀਗੜ੍ਹ, ਨਾਗਾਲੈਂਡ ਓਡੀਸ਼ਾ ‘ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 39 ਤੋਂ 50 ਫੀਸਦੀ ਦੇ ਵਿਚਕਾਰ ਹੈ।