Corona in America: ਹਿੰਦੂ ਸੰਗਠਨ ਨੇ ਅਮਰੀਕਾ ਵਿੱਚ ਫਸੇ ਭਾਰਤੀਆਂ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ

hindu-organization-issues-helpline-numbers-for-indians-trapped-in-us

Corona in America:ਅਮਰੀਕਾ ਵਿਚ ਹਿੰਦੂ ਸੰਗਠਨਾਂ ਦੇ ਇਕ ਸਮੂਹ ਨੇ Coronavirus ਸੰਕਟ ਦੇ ਵਿਚ ਦੇਸ਼ ਵਿਚ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਹਨਾਂ ਵਿਚ ਵੱਡੀ ਗਿਣਤੀ ਵਿਚ ਅਜਿਹੇ ਵਿਦਿਆਰਥੀ ਹਨ ਜਿਹਨਾਂ ਕੋਲ ਰਹਿਣ ਦੀ ਵੀ ਵਿਵਸਥਾ ਨਹੀਂ ਹੈ। ਹਿੰਦੂ ਨੌਜਵਾਨ, ਭਾਰਤੀ, ਵਿਵੇਕਾਨੰਦ ਹਾਊਸ ਅਤੇ ਸੇਵਾ ਇੰਟਰਨੈਸ਼ਨਲ ਨੇ ਸੰਯੁਕਤ ਰੂਪ ਨਾਲ ‘COVID-19 ਸਟੂਡੈਂਟ ਸਪੋਰਟ ਨੈੱਟਵਰਕ’ ਹੈਲਪਲਾਈਨ 802-750-YUVA (9882) ਸ਼ੁਰੂ ਕੀਤਾ ਹੈ।

ਇਹ ਵੀ ਪੜ੍ਹੋ: Corona in China: ਅਮਰੀਕਾ ਦੀ ਖ਼ੁਫ਼ੀਆ ਏਜੰਸੀ ਨੇ ਕੀਤਾ ਖੁਲਾਸਾ, ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ 2.10 ਕਰੋੜ

ਵਾਸ਼ਿੰਗਟਨ ਡੀਸੀ ਦੇ ਸਥਾਨਕ ਆਯੋਜਨ ਕਰਤਾਵਾਂ ਵਿਚੋਂ ਇਕ ਪ੍ਰੇਮ ਰੰਗਵਾਨੀ ਨੇ ਕਿਹਾ ਕਿ ਇਸ ਨੂੰ 90 ਵਿਦਿਆਰਥੀ ਚਲਾ ਰਹੇ ਹਨ। ਇਹ ਹੈਲਪਲਾਈਨ ਵਿਭਿੰਨ ਸਥਾਨਾਂ ‘ਤੇ ਫਸੇ ਵਿਦਿਆਰਥੀਆਂ ਦੀ ਮਦਦ ਕਰੇਗੀ ਜਿਸ ਵਿਚ ਲੋੜੀਂਦੀਆਂ ਵਸਤਾਂ ਅਤੇ ਰਿਹਾਇਸ਼ ਸੇਵਾ ਦੇਣਾ ਸ਼ਾਮਲ ਹੈ। ਹੈਲਪਲਾਈਨ ਨਾਲ ਕਈ ਮਾਹਰ ਅਤੇ ਪੇਸੇਵਰ ਵਾਲੰਟੀਅਰ ਵੀ ਜੁੜੇ ਹਨ। ਇਹ ਲੋਕ ਭਾਰਤੀ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਸੰਬੰਧੀ ਮੁੱਦਿਆਂ ‘ਤੇ ਵੀ ਸਲਾਹ ਦੇਣਗੇ ਅਤੇ ਲੋੜ ਪਈ ਤਾਂ ਉਹਨਾਂ ਨੂੰ ਮਾਨਸਿਕ ਸਿਹਤ ਦੇ ਸੰਬੰਧ ਵਿਚ ਵੀ ਸਰੋਤ ਮੁਹੱਈਆ ਕਰਾਉਣਗੇ। ਗੌਰਤਲਬ ਹੈ ਕਿ ਕਰੀਬ 250,000 ਭਾਰਤੀ ਵਿਦਿਆਰਥੀ ਅਮਰੀਕਾ ਦੀਆਂ ਵਿਭਿੰਨ ਯੂਨੀਵਰਸਿਟੀਆਂ ਵਿਚ ਪੜ੍ਹਦੇ ਹਨ ਅਤੇ ਉਹਨਾਂ ਵਿਚੋਂ ਲੱਗਭਗ ਸਾਰੀਆਂ ਯੂਨੀਵਰਸਿਟੀਆਂ ਬੰਦ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ