Corona in China: ਅਮਰੀਕਾ ਦੀ ਖ਼ੁਫ਼ੀਆ ਏਜੰਸੀ ਨੇ ਕੀਤਾ ਖੁਲਾਸਾ, ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ 2.10 ਕਰੋੜ

us-intelligence-agency-reveals-death-toll-in-china-at-2-10-million

Corona in China: ਅਮਰੀਕਾ ਦੀ ਖੁਫੀਆ ਏਜੰਸੀ ਵਲੋਂ ਇੰਟਰਸੈਪਟ ਕੀਤੇ ਗਏ ਇਕ ਨਵੇਂ ਡਾਟੇ ਤੋਂ ਪਤਾ ਲੱਗਾ ਹੈ ਕਿ ਦਸੰਬਰ 2019 ਤੋਂ ਮਾਰਚ 2020 ਤਕ ਚੀਨ ’ਚ Corona ਨਾਲ 2.10 ਕਰੋੜ ਲੋਕਾਂ ਦੀ ਮੌਤ ਹੋਈ ਹੈ। ਖੁਫੀਆ ਅਧਿਕਾਰੀਆਂ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਦਿੱਤੀ ਰਿਪੋਰਟ ਤੋਂ ਇਹ ਨਤੀਜਾ ਨਿਕਲਿਆ ਹੈ। ਅਮਰੀਕਾ ਅਨੁਸਾਰ ਡਾਟੇ ਤੋਂ ਪਤਾ ਲੱਗਾ ਹੈ ਕਿ ਚੀਨ ਨੇ Coronavirus ਇਨਫੈਕਸ਼ਨ ਨੂੰ ਪਹਿਲਾਂ ਹਲਕੇ ’ਚ ਲਿਆ ਪਰ ਜਦੋਂ ਦੂਜੀ ਵਾਰ ਪੇਈਚਿੰਗ ਅਧਿਕਾਰੀਆਂ ਨੇ ਡਾਟਾ ਜਾਰੀ ਕੀਤਾ ਤਾਂ ਮੌਤ ਦੇ ਅੰਕੜਿਆਂ ਨੂੰ ਸਹੀ ਠਹਿਰਾ ਦਿੱਤਾ।

ਇਹ ਵੀ ਪੜ੍ਹੋ: Corona in America: ਅਮਰੀਕਾ ਵਿੱਚ Corona ਦੇ ਹਾਲਾਤ ਹੋਏ ਬੇਕਾਬੂ, 24 ਘੰਟਿਆਂ ਵਿੱਚ 4591 ਮੌਤਾਂ

ਹੁਣ ਇਹੀ ਸਵਾਲ ਵਾਰ-ਵਾਰ ਉੱਠ ਰਿਹਾ ਕਿ ਕੀ ਚੀਨ ਅਸਲ ਗਿਣਤੀ ਛੁਪਾ ਰਿਹਾ ਹੈ? ਜ਼ਿਕਰਯੋਗ ਹੈ ਕਿ ਚੀਨ ਨੇ 19 ਮਾਰਚ ਨੂੰ ਐਲਾਨ ਕੀਤਾ ਸੀ ਕਿ ਤਿੰਨ ਮਹੀਨਿਆਂ ’ਚ ਚੀਨ ਦੇ 3.10 ਕਰੋੜ ਸਿਮ ਕਾਰਡ ਗਾਇਬ ਹੋ ਗਏ ਅਤੇ ਕਰੀਬ 8 ਲੱਖ 40 ਹਜ਼ਾਰ ਲੈਂਡ ਲਾਈਨ ਵੀ ਬੰਦ ਹੋ ਗਏ। ਇਹ ਅੰਕੜੇ ਚੀਨ ਦੀਆਂ ਵਾਇਰਲੈੱਸ ਕੈਰੀਅਰ ਕੰਪਨੀਆਂ ਨੇ ਦਿੱਤੇ ਸਨ।

Corona ਕਹਿਰ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਕਿ ਜੇਕਰ ਇਹ ਪਾਇਆ ਗਿਆ ਕਿ ਚੀਨ Coronavirus ਕੌਮਾਂਤਰੀ ਮਹਾਮਾਰੀ ਨੂੰ ਫੈਲਾਉਣ ਦਾ ਜ਼ਿੰਮੇਵਾਰ ਹੈ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਕੋਰੋਨਾ ਨਾਲ ਹੋਈ ਇਕ-ਇਕ ਮੌਤ ਦਾ ਉਸ ਤੋਂ ਬਦਲਾ ਲਵੇਗਾ। ਚੀਨ ਵਲੋਂ Coronavirus ਬੀਮਾਰੀ ਨਾਲ ਨਜਿੱਠਣ ਨੂੰ ਲੈ ਕੇ ਅਸੰਤੋਸ਼ ਜਤਾਉਂਦੇ ਹੋਏ ਟਰੰਪ ਨੇ ਦੋਸ਼ ਲਾਇਆ ਕਿ ਇਸ ਮੁੱਦੇ ’ਤੇ ਪੇਈਚਿੰਗ ਵਲੋਂ ਅਮਰੀਕਾ ਨਾਲ ਗੈਰ-ਪਾਰਦਰਸ਼ੀ ਵਿਵਹਾਰ ਕੀਤਾ ਗਿਆ ਹੈ ਅਤੇ ਸ਼ੁਰੂਆਤ ’ਚ ਉਸ ਦੇ ਨਾਲ ਸਹਿਯੋਗ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਸੰਭਾਵਤ 1917 ਤੋਂ ਬਾਅਦ ਕਿਸੇ ਨੇ ਇੰਨੇ ਵੱਡੇ ਪੈਮਾਨੇ ’ਤੇ ਲੋਕਾਂ ਨੂੰ ਮਰਦੇ ਹੋਏ ਨਹੀਂ ਦੇਖਿਆ। ਟਰੰਪ ਨੇ ਕਿਹਾ ਕਿ COVID-19 ਦੇ ਦੁਨੀਆ ਭਰ ਵਿਚ ਫੈਲਣ ਤੋਂ ਪਹਿਲਾਂ ਤੱਕ ਚੀਨ ਨਾਲ ਉਨ੍ਹਾਂ ਦੇ ਸਬੰਧ ਬਹੁਤ ਚੰਗੇ ਸਨ ਪਰ ਫਿਰ ਅਚਾਨਕ ਵਾਇਰਸ ਬਾਰੇ ਸੁਣਿਆ, ਜਿਸ ਨਾਲ ਕਾਫੀ ਫਰਕ ਪੈ ਗਿਆ ਹੈ। ਟਰੰਪ ਨੇ ਕਿਹਾ ਕਿ ਉਹ ਚੀਨ ਤੋਂ ਬਹੁਤ ਜ਼ਿਆਦਾ ਨਾਰਾਜ਼ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ