Corona in Fathegarh Sahib: ਤਬਲੀਗੀ ਜਮਾਤ ਦੀਆਂ ਦੀਆਂ 2 ਔਰਤਾਂ ਦੀ Corona ਰਿਪੋਰਟ ਆਈ ਨੈਗੇਟਿਵ

corona-report-of-2-women-of-tablighi-negative-in-fatehgarh-sahib

Corona in Fathegarh Sahib: ਪੰਜਾਬ ‘ਚ Coronavirus ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿੱਥੇ Coronavirus ਦੇ ਕਹਿਰ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਉੱਥੇ ਹੀ ਇਸ ਸਮੇਂ ਫਤਿਹਗੜ੍ਹ ਸਾਹਿਬ ਤੋਂ ਇਹ ਵੱਡੀ ਰਾਹਤ ਵਾਲੀ ਖਬਰ ਆ ਰਹੀ ਹੈ, ਜਿੱਥੇ Coronavirus ਨਾਲ 2 ਔਰਤਾਂ ਪਾਜ਼ੀਟਿਵ ਪਾਈਆਂ ਗਈਆਂ ਸਨ ਅੱਜ ਉਨ੍ਹਾਂ ਔਰਤਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸਣਯੋਗ ਹੈ ਕਿ ਇਹ ਪਾਜ਼ੇਟਿਵ ਪਾਈਆਂ ਜਾਣ ਵਾਲੀਆਂ ਇਹ ਦੋਵੇਂ ਔਰਤਾਂ ਦਿੱਲੀ ਨਿਜ਼ਾਮੂਦੀਨ ਮਰਕਜ਼ ਸਮਾਗਮ ਨਾਲ ਸਬੰਧਤ ਸਨ।

ਇਹ ਵੀ ਪੜ੍ਹੋ: Punjab Weather News: ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, 21-22 ਨੂੰ ਹੋ ਸਕਦੀ ਹੈ ਬਾਰਿਸ਼

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ.ਐੱਨ.ਕੇ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਦੇ ਦੁਬਾਰਾ ਫਿਰ ਸਿਹਤ ਵਿਭਾਗ ਵਲੋਂ ਟੈਸਟ ਲਏ ਜਾਣਗੇ। ਪੰਜਾਬ ‘ਚ Coronavirus ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਕੁੱਲ 243 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਮੋਹਾਲੀ ‘ਚ ਕੋਰੋਨਾ ਵਾਇਰਸ ਦੇ 61, ਜਲੰਧਰ ‘ਚ 47, ਪਠਾਨਕੋਟ ‘ਚ 24, ਨਵਾਂਸ਼ਹਿਰ ‘ਚ 19, ਲੁਧਿਆਣਾ ‘ਚ 15, ਅੰਮ੍ਰਿਤਸਰ ‘ਚ 11, ਮਾਨਸਾ ‘ਚ 11, ਪਟਿਆਲਾ ‘ਚ 26, ਹੁਸ਼ਿਆਰਪੁਰ ‘ਚ 7, ਮੋਗਾ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 3, ਸੰਗਰੂਰ ‘ਚ 3, ਬਰਨਾਲਾ ‘ਚ 2, ਫਗਵਾੜਾ 1, ਕਪੂਰਥਲਾ 1, ਫਤਿਹਗੜ੍ਹ ਸਾਹਿਬ ‘ਚ 2, ਮੁਕਤਸਰ ‘ਚ 1, ਗੁਰਦਾਸਪੁਰ ‘ਚ 1 ਅਤੇ ਫਿਰੋਜ਼ਪੁਰ ‘ਚ 1 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ