Corona in Chandigarh: ਚੰਡੀਗੜ੍ਹ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 4 ਨਵੇਂ ਮਾਮਲੇ ਆਏ ਸਾਹਮਣੇ

corona-virus-4-new-cases-in-chandigarh

Corona in Chandigarh: ਚੰਡੀਗੜ੍ਹ ਸ਼ਹਿਰ ‘ਚ Coronavirus ਨੂੰ ਬ੍ਰੇਕ ਲੱਗਦੀ ਦਿਖਾਈ ਨਹੀਂ ਦੇ ਰਹੀ ਹੈ ਕਿਉਂਕਿ ਰੋਜ਼ਾਨਾ ਸ਼ਹਿਰ ‘ਚ ਇਸ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਵੀਰਵਾਰ ਨੂੰ ਸ਼ਹਿਰ ‘ਚ ਨਵੇਂ Corona ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਚਾਰੇ ਮਰੀਜ਼ ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ ਹਨ, ਜਿਨ੍ਹਾਂ ‘ਚ ਇਕ ਔਰਤ ਅਤੇ 3 ਪੁਰਸ਼ ਸ਼ਾਮਲ ਹਨ।

ਇਹ ਵੀ ਪੜ੍ਹੋ: Corona in Chandigarh: ਚੰਡੀਗੜ੍ਹ ‘ਚ ਪੰਜ ਹੋਰ ਪੌਜ਼ੇਟਿਵ ਕੇਸ, ਕੁੱਲ ਮਰੀਜ਼ ਹੋਏ 119

ਨਵੇਂ ਮਰੀਜ਼ਾਂ ਦੇ ਨਾਲ ਹੀ ਸਿਰਫ ਬਾਪੂਧਾਮ ਕਾਲੋਨੀ ‘ਚ ਕੁੱਲ Corona ਪੀੜਤਾਂ ਦੀ ਗਿਣਤੀ 70 ਹੋ ਗਈ ਹੈ, ਜਦੋਂ ਕਿ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ Coronavirus ਦੇ ਕੁੱਲ ਪੀੜਤ ਮਰੀਜ਼ਾਂ ਦਾ ਅੰਕੜਾ 128 ਤੱਕ ਪੁੱਜ ਗਿਆ ਹੈ। ਇਸ ਤੋਂ ਪਹਿਲਾਂ ਸ਼ਹਿਰ ਦੀ ਬਾਪੂਧਾਮ ਕਾਲੋਨੀ ਤੋਂ ਹੀ ਬੁੱਧਵਾਰ ਨੂੰ 5 ਲੋਕਾਂ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ।

ਜੀ. ਐੱਮ. ਸੀ. ਐੱਚ.-16 ਦੇ ਮੈਡੀਕਲ ਸੁਪਰਡੈਂਟ ਪ੍ਰੋ. ਵਰਿੰਦਰ ਨਾਗਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ 40 ਪੇਸ਼ੈਂਟ ਬੈੱਡ ਰੱਖਣ ਲਈ ਕਿਹਾ ਸੀ ਪਰ ਜ਼ਿਆਦਾ ਮਰੀਜ਼ਾਂ ਦੇ ਆਉਣ ਨਾਲ ਹਸਪਤਾਲ ਦੀ ਕੋਵਿਡ ਬੈੱਡਾਂ ਦੀ ਗਿਣਥੀ 70 ਕਰ ਦਿੱਤੀ ਗਈ ਹੈ। ਕੋਰੋਨਾ ਸ਼ੱਕੀ ਮਰੀਜ਼ਾਂ ਨੂੰ ਇੱਥੇ ਰੱਖਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਲੱਛਣ ਦੇਖ ਕੇ ਦੋ ਦਿਨ ਬਾਅਦ Corona ਟੈਸਟ ਕੀਤਾ ਜਾਂਦਾ ਸੀ।

ਪਰ ਹੁਣ ਐਡਮਿਸ਼ਨ ਦੇ ਨਾਲ ਹੀ ਟੈਸਟ ਕਰ ਦਿੱਤੇ ਜਾਂਦੇ ਹਨ ਅਤੇ ਪਾਜ਼ੇਟਿਵ ਆਉਣ ‘ਤੇ ਉਨ੍ਹਾਂ ਨੂੰ ਪੀ. ਜੀ. ਆਈ. ਭੇਜ ਦਿੱਤਾ ਜਾਂਦਾ ਹੈ। ਜੀ. ਐੱਮ. ਸੀ. ਐੱਚ.-32 ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਬੀ. ਐੱਸ. ਚਵਨ ਦਾ ਕਹਿਣਾ ਹੈ ਕਿ ਹਸਪਤਾਲ ਨੇ ਮਰੀਜ਼ ਰੱਖਣ ਤੋਂ ਮਨ੍ਹਾਂ ਨਹੀਂ ਕੀਤਾ ਹੈ। ਹਾਲੇ ਪ੍ਰਸ਼ਾਸਨ ਵਲੋਂ ਇਸ ਸਬੰਧ ‘ਚ ਗੱਲ ਚੱਲ ਰਹੀ ਹੈ। ਹਸਪਤਾਲ ਮਰੀਜ਼ਾਂ ਦੀ ਐਡਮਿਸ਼ਨ, ਟਰੀਟਮੈਂਟ ਨੂੰ ਲੈ ਕੇ ਪਲਾਨ ਕਰ ਰਿਹਾ ਹੈ। ਪਲਾਨਿੰਗ ਤੋਂ ਬਾਅਦ ਹੀ ਮਰੀਜ਼ਾਂ ਨੂੰ ਹਸਪਤਾਲ ‘ਚ ਭਰਤੀ ਕੀਤਾ ਜਾਵੇਗਾ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ