Corona in Chandigarh: ਚੰਡੀਗੜ੍ਹ ‘ਚ ਪੰਜ ਹੋਰ ਪੌਜ਼ੇਟਿਵ ਕੇਸ, ਕੁੱਲ ਮਰੀਜ਼ ਹੋਏ 119

five-more-corona-positive-in-chandgarh
Corona in Chandigarh: ਚੰਡੀਗੜ੍ਹ ‘ਚ ਅੱਜ ਪੰਜ ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਸ਼ਹਿਰ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 119 ਹੋ ਗਈ ਹੈ। ਤਾਜ਼ਾ ਮਾਮਲਿਆਂ ‘ਚ ਚਾਰ ਔਰਤਾਂ ਤੇ ਇੱਕ ਵਿਅਕਤੀ ਸ਼ਾਮਲ ਹੈ।ਇਹ ਚਾਰੇ ਔਰਤਾਂ ਪਹਿਲਾਂ ਤੋਂ Coronavirus ਦਾ ਪ੍ਰਕੋਪ ਝੱਲ ਰਹੀ ਬਾਪੂ ਧਾਮ ਕਲੋਨੀ ਦੇ ਇੱਕੋ ਪਰਿਵਾਰ ‘ਚੋਂ ਹਨ। ਜਦਕਿ ਪੌਜ਼ੇਟਿਵ ਆਇਆ ਵਿਅਕਤੀ 56 ਸੈਕਟਰ ਦਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਬਾਪੂ ਧਾਮ ਕਲੋਨੀ ਦੇ 10 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ ਸੀ।ਮੰਗਲਵਾਰ COVID-19 ਨੂੰ ਮਾਤ ਦੇ ਚੁੱਕੇ 21 ਮਰੀਜ਼ਾਂ ਨੂੰ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ। ਹੁਣ ਤਕ ਚੰਡੀਗੜ੍ਹ ‘ਚ Coronavirus ਕਾਰਨ ਇਕ ਮੌਤ ਹੋਈ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ