Captain Amarinder Singh News: ਵਿਦੇਸ਼ ਤੋਂ ਸੂਬੇ ‘ਚ ਆਉਣ ਵਾਲਿਆਂ ਲਈ ਕੈਪਟਨ ਨੇ ਕੁਆਰੰਟੀਨ ਗਾਈਡਲਾਈਨਜ਼ ‘ਚ ਦਿੱਤੀ ਢਿੱਲ

captain-relaxed-the-quarantine-guidelines-for-those-coming-to-the-state-from-abroad
Captain Amarinder Singh News: ਕੋਰੋਨਾਵਾਇਰਸ ਕਾਲ ਦੌਰਾਨ ਵਿਦੇਸ਼ਾਂ ਤੋਂ ਪੰਜਾਬ ‘ਚ ਦਾਖਲ ਹੋਣ ਵਾਲਿਆਂ ਨੂੰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰਨ ਨੇ ਵੱਡੀ ਢਿੱਲ ਦਿੱਤੀ ਹੈ।ਪਾਬੰਦੀਆਂ ‘ਚ ਢਿੱਲ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ 96 ਘੰਟੇ ਪੁਰਾਣੇ ਕੋਵਿਡ ਨੈਗੇਟਿਵ ਸਰਟੀਫਿਕੇਟ ਲੈ ਕੇ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਹੁਣ ਹੋਮ ਕੁਆਰੰਟੀਨ ਲਈ ਜਾ ਸਕਦੇ ਹਨ।

ਇਹ ਵੀ ਪੜ੍ਹੋ: Kangana vs Shiv Sena: ਕੰਗਨਾ ਦੇ ਦਫ਼ਤਰ ਤੋਂ ਤੋੜਨ ਤੋਂ ਬਾਅਦ ਹੁਣ BMS ਨੇ ਕੋਰਟ ਤੋਂ ਮੰਗੀ ਘਰ ਤੋੜਨ ਦੀ ਮੰਗ

ਅੰਤਰਰਾਸ਼ਟਰੀ ਯਾਤਰੀ ਜੋ ਹਵਾਈ ਅੱਡੇ ‘ਤੇ ਪਹੁੰਚਣ’ ਤੇ ਭਾਰਤ ਸਰਕਾਰ ਦੇ ਨਵੇਂ ਨਿਰਦੇਸ਼ਾਂ ਦੇ ਨਿਯਮਾਂ ਮੁਤਾਬਿਕ ਆਪਣੇ ਆਪ ਨੂੰ ਟੈਸਟ ਕਰਵਾ ਰਹੇ ਹਨ ਵੀ ਹੋਮ ਕੁਆਰੰਟੀਨ ਹੋ ਸਕਦੇ ਹਨ ਜੇਕਰ ਉਹ ਨੈਗੇਟਿਵ ਟੈਸਟ ਕੀਤੇ ਜਾਂਦੇ ਹਨ।ਦੱਸਣਯੋਗ ਹੈ ਕਿ ਪੰਜਾਬ ਦੇਸ਼ ‘ਚ ਕੋਰੋਨਾ ਕੇਸਾਂ ਦੇ ਅਕੰੜਿਆਂ ਮੁਤਾਬਿਕ 17ਵੇਂ ਸਥਾਨ ਤੇ ਹੈ। ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 2137 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 69684 ਹੋ ਗਈ ਹੈ।

ਇਹ ਵੀ ਪੜ੍ਹੋ: PM Modi Latest News: ਗਰੀਬ ਲੋਕਾਂ ਲਈ ਜੋ ਪਿਛਲੇ 6 ਸਾਲਾਂ ਵਿੱਚ ਹੋਇਆ, ਉਨ੍ਹਾਂ ਕੰਮ ਪਹਿਲਾਂ ਕਦੇ ਨਹੀਂ ਹੋਇਆ: ਮੋਦੀ

ਅੱਜ ਕੋਰੋਨਾਵਾਇਰਸ ਨਾਲ 71 ਮੌਤਾਂ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 2061 ਹੋ ਗਈ ਹੈ। ਸੂਬੇ ‘ਚ ਕੁੱਲ 1269052 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 69684 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 50558 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 17065 ਲੋਕ ਐਕਟਿਵ ਮਰੀਜ਼ ਹਨ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ