Unlock4 Guidelines: Unlock 4 ਦੀਆਂ ਨਵੀਆਂ ਗਾਈਡਲਾਈਨਜ਼ ਆਈਆਂ ਸਾਹਮਣੇ, ਕੈਪਟਨ ਨੇ ਕੀਤਾ ਵੱਡਾ ਐਲਾਨ

unlock-4-captain-announces-relaxation-in-weekend-curfew-in-punjab
Unlock4 Guidelines: ਕੋਵਿਡ-19 ਮਹਾਮਾਰੀ ਦੌਰਾਨ ਸ਼ਹਿਰੀ ਖੇਤਰਾਂ ਵਿਚ ਵਧੇਰੇ ਰਾਹਤ ਦੇਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਐਲਾਨ ਕੀਤਾ ਹੈ ਕਿ 30.09.2020 ਤੱਕ ਰਾਜ ਦੇ ਸਾਰੇ 167 ਮਿਉਂਸਪਲ ਕਸਬਿਆਂ ਵਿਚ ਸਿਰਫ ਐਤਵਾਰ ਵਾਲੇ ਦਿਨ ਹੀ ਪੂਰਾ ਕਰਫ਼ਿਊ ਰਹੇਗਾ ਅਤੇ ਸ਼ਨੀਵਾਰ ਨੂੰ ਦਿਨੇ ਕੋਈ ਕਰਫ਼ਿਊ ਨਹੀਂ ਹੋਵੇਗਾ।

ਇਹ ਵੀ ਪੜ੍ਹੋ: Captain Amarinder Singh News: ਵਿਦੇਸ਼ ਤੋਂ ਸੂਬੇ ‘ਚ ਆਉਣ ਵਾਲਿਆਂ ਲਈ ਕੈਪਟਨ ਨੇ ਕੁਆਰੰਟੀਨ ਗਾਈਡਲਾਈਨਜ਼ ‘ਚ ਦਿੱਤੀ ਢਿੱਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕੋਵਿਡ -19 ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਸ਼ਨੀਵਾਰ ਨੂੰ ਦਿਨ ਦੇ ਕਰਫਿਊ ਵਿੱਚ ਢਿੱਲ ਤੋਂ ਇਲਾਵਾ ਸ਼ਹਿਰੀ ਖੇਤਰਾਂ ਵਿੱਚ ਕੁਝ ਹੋਰ ਪਾਬੰਦੀਆਂ ‘ਚ ਢਿੱਲ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹਫ਼ਤੇ ਦੌਰਾਨ ਪੰਜਾਬ ਦੇ ਸਾਰੇ ਸ਼ਹਿਰਾਂ ਦੀਆਂ ਮਿਉਂਸਪਲ ਹੱਦਾਂ ਦੇ ਅੰਦਰ ਰਾਤ 9:30 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੇ ਗੈਰ-ਜ਼ਰੂਰੀ ਕੰਮਾਂ ਲਈ ਵਿਅਕਤੀਆਂ ਦੀ ਆਵਾਜਾਈ ‘ਤੇ ਪਾਬੰਦੀ ਰਹੇਗੀ।

ਇਹ ਵੀ ਪੜ੍ਹੋ: Kangana vs Shiv Sena: ਕੰਗਨਾ ਦੇ ਦਫ਼ਤਰ ਤੋਂ ਤੋੜਨ ਤੋਂ ਬਾਅਦ ਹੁਣ BMS ਨੇ ਕੋਰਟ ਤੋਂ ਮੰਗੀ ਘਰ ਤੋੜਨ ਦੀ ਮੰਗ

ਹਾਲਾਂਕਿ, ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ ਜਿਵੇਂ ਕਿ ਕੌਮੀ ਅਤੇ ਰਾਜ ਮਾਰਗਾਂ ‘ਤੇ ਵਿਅਕਤੀਆਂ ਅਤੇ ਵਸਤਾਂ ਦੀ ਆਵਾਜਾਈ, ਅੰਤਰ-ਰਾਜੀ ਅਤੇ ਸੂਬੇ ਅੰਦਰ ਵਿਅਕਤੀਆਂ ਦੀ ਆਵਾਜਾਈ, ਮਾਲ ਲਾਹੁਣ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ‘ਚੋਂ ਉਤਰਨ ਤੋਂ ਬਾਅਦ ਹਦਾਇਤਾ ਮੁਤਾਬਿਕ ਵਿਅਕਤੀਆਂ ਨੂੰ ਆਪਣੀ ਮੰਜ਼ਿਲ ‘ਤੇ ਜਾਣ ਦੀ ਆਗਿਆ ਹੋਵੇਗੀ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ