Captain Amarinder Singh News: ਖੇਤੀ ਆਰਡੀਨੈਂਸ ਦਾ ਮਸਲਾ ਹੱਲ ਕਰਨ ਦੇ ਲਈ ਦਿੱਲੀ ਜਾਣਾ ਪੈਣਾ, ਪੰਜਾਬ ਦੀਆਂ ਸੜਕਾਂ ਤੇ ਕੋਈ ਹੱਲ ਨਹੀ: ਕੈਪਟਨ

captain-amarinder-singh-agriculture-ordinances-bill-punjab-farmers
Captain Amarinder Singh News: ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਕਿ ਪੰਜਾਬ ਦੀਆਂ ਸੜਕਾਂ ‘ਤੇ ਬੈਠਣ ਨਾਲ ਖੇਤੀ ਆਰਡੀਨੈਂਸ ਦਾ ਮਸਲਾ ਹੱਲ ਨਹੀਂ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਲਈ ਕਿਹਾ। ਕੈਪਟਨ ਨੇ ਅੱਜ ਪੰਜਾਬ ਦੇ 11 ਮੰਤਰੀਆਂ ਨਾਲ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਕੈਪਟਨ ਨੇ ਕਿਹਾ ਕੀ ਤੁਸੀਂ ਦਿੱਲੀ ਚਲੋ ਮੈਂ ਵੀ ਤੁਹਾਡੇ ਨਾਲ ਚੱਲਾਂਗਾ। ਕੈਪਟਨ ਨੇ ਇਹ ਵੀ ਕਿਹਾ ਕੀ ਪੰਜਾਬ ਦੀ ਸਰਹੱਦ ਪਾਕਸਿਤਾਨ ਨਾਲ ਲੱਗਦੀ ਹੈ। ਇਸ ਲਈ ਲੋਕਾਂ ਦੀ ਨਾਰਾਜ਼ਗੀ ਦਾ ਫਾਇਦਾ ਚੁੱਕ ਕੇ ਪਾਕਿਸਤਾਨ ਅਮਨ ਸ਼ਾਂਤੀ ਭੰਗ ਕਰਨ ਦੀ ਸ਼ਰਾਰਤ ਕਰ ਸਕਦਾ ਹੈ।

ਇਹ ਵੀ ਪੜ੍ਹੋ: Bhagwant Mann vs Sukhbir Badal: ਖੇਤੀ ਆਰਡੀਨੈਂਸ ਬਿੱਲ ਨੂੰ ਲੈ ਕੇ ਭਗਵੰਤ ਮਾਨ ਦਾ ਸੁਖਬੀਰ ਬਾਦਲ ਤੇ ਤਿੱਖਾ ਵਾਰ

ਕੈਪਟਨ ਨੇ ਇਹ ਕਹਿ ਕੀ ਉਹੋ ਤਿੰਨ ਚਿੱਠੀਆਂ ਪ੍ਰਧਾਨਮੰਤਰੀ ਨੁੰ ਲਿੱਖ ਚੁੱਕੇ ਹਨ ਕੀ ਖ਼ੇਤੀ ਆਰਡੀਨੈਂਸ ਨਾਲ ਮਾਹੌਲ ਖਰਾਬ ਹੋਵੇਗਾ’। ਉਨ੍ਹਾਂ ਉਮੀਦ ਜਤਾਈ ਕਿ ਕੇਂਦਰ ਪੰਜਾਬ ਬਾਰੇ ਸੋਚੇਗਾ। ਕੈਪਟਨ ਨੇ ਇਲਜ਼ਾਮ ਲਾਇਆ ਕਿ ਕੇਂਦਰ ਦੀ ਸੋਚ ਵੱਡੇ ਕਾਰਪੋਰੇਟ ਘਰਾਣਿਆਂ ਵੱਲ ਹੈ। ਨਾਲ ਹੀ ਕੈਪਟਨ ਨੇ ਅਕਾਲੀ ਦਲ ਵੱਲ ਵੀ ਸ਼ਬਦੀ ਤੀਰ ਕਾਸੇ ਕਹਿ ਕੀ ਅਕਾਲੀ ਪਾਰਟੀ ਨੁੰ ਛੱਡ ਸਾਰੀਆਂ ਸਿਆਸੀ ਪਾਰਟੀ ਇੱਕ ਮੰਚ ‘ਤੇ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ