China vs India: ਚੀਨ ਨੇ ਖੇਡੀ ਆਪਣੀ ਨਵੀਂ ਚਾਲ, LAC ਤੇ ਸਪੀਕਰਾਂ ਵਿੱਚ ਵਜਾਏ ਪੰਜਾਬੀ ਗਾਣੇ

china-army-is-using-loudspeakers-along-the-border-to-broadcast-punjabi-songs

China vs India: ਭਾਰਤੀ ਫੌਜਾਂ ਵੱਲੋਂ ਕਈ ਮੌਕਿਆਂ ‘ਤੇ ਮੁੰਹ ਦੀ ਖਾਣ ਦੇ ਬਾਵਜੂਦ ਚੀਨੀ ਫੌਜਾਂ ਬਾਜ ਆਉਣ ਦਾ ਨਾਮ ਨਹੀਂ ਲੈ ਰਹੀਆਂ। ਐਲਏਸੀ ਤੇ ਚੀਨੀ ਫੌਜ ਹੁਣ ਗੁਮਰਾਹਕੁਨ ਪ੍ਰਚਾਰ ਦਾ ਸਹਾਰਾ ਲੈ ਰਹੀ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਨੇ ਲੱਦਾਖ ਵਿਚ ਤਾਇਨਾਤ ਭਾਰਤੀ ਫੌਜੀ ਜਵਾਨਾਂ ਨੂੰ ਗੁਮਰਾਹ ਕਰਨ ਲਈ ਪੰਜਾਬੀ ਗਾਣੇ ਲਾਊਡਸਪੀਕਰਾਂ ਤੇ ਪ੍ਰਸਾਰਿਤ ਕੀਤੇ ਅਤੇ ਲਾਊਡਸਪੀਕਰਾਂ ਦੀ ਵਰਤੋਂ ਕਰ ਭਾਰਤੀ ਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਕਿ ਉਹ ਅੱਜ ਜਿਸ ਸਥਿਤੀ ਵਿੱਚ ਹਨ ਉਹ ਉਨ੍ਹਾਂ ਦੇ ਰਾਜਨੀਤਿਕ ਆਕਾਵਾਂ ਕਾਰਨ ਹਨ।

ਇਹ ਵੀ ਪੜ੍ਹੋ: Haryana Death News: ਹਰਿਆਣਾ ਵਾਪਰਿਆ ਭਿਆਨਕ ਹਾਦਸਾ, ਯਮੁਨਾ ਨਦੀ ‘ਚ ਡੁੱਬਣ ਕਾਰਨ 6 ਲੋਕਾਂ ਦੀ ਮੌਤ

ਚੀਨੀ ਫੌਜੀ ਰਣਨੀਤੀਕਾਰ ਸਨ ਤਜ਼ੂ ਨੇ ਛੇਵੀਂ ਸਦੀ ਦੀ ਆਪਣੀ ਮਸ਼ਹੂਰ ਕਿਤਾਬ “ਆਰਟ ਆਫ਼ ਵਾਰ” ‘ਚ ਲਿਖਿਆ ਸੀ ਕਿ ਯੁੱਧ ਦੀ ਮਹਾਨ ਕਲਾ ਇਹ ਹੈ ਕਿ ਦੁਸ਼ਮਣ ਨੂੰ ਬਿਨਾਂ ਲੜ੍ਹੇ ਕਾਬੂ ਕਰ ਲੈਣਾ।ਅੱਜ ਉਸੇ ਗੱਲ ਦਾ ਅਸਰ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਅਤੇ ਕਮਿਊਨਿਸਟ ਪਾਰਟੀ ਦੇ ਮੁਖੀਆ ਅੱਜ ਵੀ ਲੱਦਾਖ ਵਿਚ ਤਾਇਨਾਤ ਭਾਰਤੀ ਫੌਜਾਂ ਵਿਰੁੱਧ ਯੁੱਧ ਦੇ ਮਨੋਵਿਗਿਆਨਕ ਤਰੀਕੇ ਹਥਿਆਰ ਵਜੋਂ ਵਰਤਣ ਦੀ ਕੋਸ਼ਿਸ਼ ‘ਚ ਹਨ।

ਇਹ ਵੀ ਪੜ੍ਹੋ: Sonipat Viral News: ਸੋਨੀਪਤ ਦੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼, ਲਿਫ਼ਟ ਮੰਗ ਕੇ ਕਰਦੇ ਸਨ ਲੁੱਟ ਖੋਹ

ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਿਕ ਪੀਐਲਏ ਨੇ ਆਪਣੇ ਗੁਮਪਾਹਕੁਨ ਪ੍ਰਚਾਰ ਪ੍ਰਸਾਰ ਲਈ ਚੁਸ਼ੂਲ ਸੈਕਟਰ ਵਿਚ ਮੋਲਡੋ ਗੈਰੀਸਨ ਵਿਖੇ ਲਾਊਡਸਪੀਕਰਾਂ ਦੀ ਬੈਟਰੀ ਤਾਇਨਾਤ ਕੀਤੀ ਹੈ। ਫਿੰਗਰ 4 ‘ਤੇ ਪੀ.ਐਲ.ਏ ਦੀਆਂ ਫੌਜਾਂ ਮਜ਼ਬੂਤ ਭਾਰਤੀ ਫੌਜੀਆਂ ਦੇ ਬਲ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਨਰਮ ਕਰਨ ਲਈ ਪੰਜਾਬੀ ਗਾਣਿਆਂ ਦੀ ਮਦਦ ਲੈ ਰਹੀ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ