Bhagwant Mann News: ਜੇ ਕੰਮ ਨਹੀਂ ਕਰਨਾ ਤਾਂ, ਤਾਂ ਆਲੋਚਨਾ ਸਹਿਣ ਦੀ ਆਦਤ ਬਣਾ ਲੈਣ ਕੈਪਟਨ : ਭਗਵੰਤ ਮਾਨ

bhagwant-mann-vs-captain-amarinder-singh

Bhagwant Mann News: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਤਿੱਖੇ ਸ਼ਬਦੀ ਵਾਰ ਕੀਤੇ। ਉਨ੍ਹਾਂ ਕੈਪਟਨ ਨੂੰ ‘ਇਕ ਤਾਨਾਸ਼ਾਹੀ ਰਾਜਾ‘ ਕਰਾਰ ਦਿੰਦਿਆਂ ਕਿਹਾ ਕਿ ਹਿਟਲਰ ਦੀ ਤਰਾਂ ਅਮਰਿੰਦਰ ਸਿੰਘ ਕੋਲੋਂ ਵੀ ਆਪਣੀ ਨੁਕਤਾਚੀਨੀ ਝੱਲੀ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਕੰਮ ਨਹੀਂ ਕਰਨਾ ਤਾਂ ਉਨ੍ਹਾਂ ਨੂੰ ਆਲੋਚਨਾ ਸਹਿਣ ਦੀ ਆਦਤ ਬਣਾ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Chandigarh Corona News: ਰਾਜ ਭਵਨ ਪੁੱਜਾ ਕੋਰੋਨਾ ਦਾ ਕਹਿਰ, ਰਾਜਪਾਲ ਬਦਨੌਰ ਦੀ ਰਿਪੋਰਟ ਆਈ Corona Positive

ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਜੋ ਵੀ ਕੈਪਟਨ ਸਰਕਾਰ ਦੀ ਭ੍ਰਿਸ਼ਟ, ਨਿਕੰਮੀ ਅਤੇ ਮਾਫੀਆ ਪ੍ਰਸਤ ਕਾਰਜਸ਼ੈਲੀ ਦੀ ਆਲੋਚਨਾ ਕਰਦਾ ਹੈ, ‘ਰਾਜਾਸ਼ਾਹੀ‘ ਸਰਕਾਰ ਉਸ ਦੇ ਖਿਲਾਫ ਡਟ ਜਾਂਦੀ ਹੈ। ਭਗਵੰਤ ਮਾਨ ਨੇ ਕੈਪਟਨ ਤੇ ਤੰਜ ਕੱਸਿਆ ਕਿ ਜੇਕਰ ਮੁੱਖ ਮੰਤਰੀ ਨੇ ਕੰਮ ਹੀ ਨਹੀਂ ਕਰਨਾ ਤਾਂ ਉਨ੍ਹਾਂ ਨੂੰ ਆਪਣੀ ਆਲੋਚਨਾ ਸਹਿਣ ਦੀ ਆਦਤ ਪਾ ਲੈਣੀ ਚਾਹੀਦੀ ਹੈ

ਭਗਵੰਤ ਮਾਨ ਨੇ ਕਿਹਾ ਕਿ ਬਾਜਵਾ ਅਤੇ ਦੂਲੋ ਕੈਪਟਨ ਦੀ ਭ੍ਰਿਸ਼ਟ, ਨਾਕਾਮ ਸਰਕਾਰ ਬਾਰੇ ਜੋ ਦੋਸ਼ ਲਗਾ ਰਹੇ ਹਨ, ਆਮ ਆਦਮੀ ਪਾਰਟੀ ਪਹਿਲਾਂ ਹੀ ਇਹ ਕੁਝ ਕਹਿੰਦੀ ਆਈ ਹੈ। ਉਨ੍ਹਾਂ ਕਿਹਾ ਭਗਵੰਤ ‘ਰਾਜਾ ਸਾਹਿਬ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਉਹ ਬਾਦਲਾਂ ਵਾਂਗ ਲੋਕਾਂ ਦੇ ਪੂਰੀ ਤਰਾਂ ਨੱਕੋਂ – ਬੁੱਲੋਂ ਉੱਤਰ ਚੁੱਕੇ ਹਨ। ਇਸ ਲਈ ਜਾਂਦੇ-ਜਾਂਦੇ ਜੋ ਲੁੱਟ-ਖਸੁੱਟ, ਐਸ਼ੋ-ਆਰਾਮ ਅਤੇ ਤਾਨਾਸ਼ਾਹੀ ਹੁੰਦੀ ਹੈ, ਉਹ ਕਰ ਲਈ ਜਾਵੇ।’

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ