Chandigarh Rape News: ਚੰਡੀਗੜ੍ਹ ਵਿੱਚ ਚਾਚੀ ਨੇ ਆਪਣੀ 14 ਸਾਲਾਂ ਭਤੀਜੀ ਨੂੰ ਬੇਹੋਸ਼ ਕਰਕੇ ਕਰਵਾਇਆ ਜ਼ਬਰ-ਜਨਾਹ, ਬਲੈਕਮੇਲ ਲਈ ਬਣਾਈ ਅਸ਼ਲੀਲ ਵੀਡੀਓ

14-yrs-girl-raped-in-chandigarh-made-porn-video

Chandigarh Rape News:ਇਕ ਨਾਬਾਲਗ ਕੁੜੀ ਨੇ ਚਾਚੀ ‘ਤੇ ਸਰੀਰਕ ਸੋਸ਼ਣ ਕਰਵਾਉਣ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਸਮੇਤ ਹੋਰ ਕਈ ਦੋਸ਼ ਲਾਏ ਹਨ। ਪੁਲਸ ਨੇ ਇਸ ਮਾਮਲੇ ‘ਚ ਪੀੜਤਾ ਦੀ ਮਾਂ ਦੇ ਬਿਆਨਾਂ ‘ਤੇ ਚਾਚੀ ਅਤੇ ਕੁੜੀ ਦਾ ਸਰੀਰਕ ਸੋਸ਼ਣ ਕਰਨ ਵਾਲੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ‘ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ 14 ਸਾਲਾ ਲੜਕੀ ਆਪਣੇ ਦਾਦਾ-ਦਾਦੀ ਦੀ ਸੇਵਾ ਲਈ ਉਨ੍ਹਾਂ ਦੇ ਨਾਲ ਰਹਿੰਦੀ ਸੀ ।

ਇਹ ਵੀ ਪੜ੍ਹੋ: Captain Amarinder Singh News: ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕਪਤਾਨ ਅਮਰਿੰਦਰ ਸਿੰਘ ਨੇ ਦਿੱਤਾ ਵੱਡਾ ਬਿਆਨ

ਕੁੜੀ ਦੀ ਚਾਚੀ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੀ ਸੀ । ਉਸ ਨੇ ਦੱਸਿਆ ਕਿ ਉਸ ਦੀ ਦਰਾਣੀ ਨੇ ਕੁੜੀ ਨੂੰ ਬੇਹੋਸ਼ੀ ਵਾਲੀ ਚੀਜ਼ ਖਵਾ ਕੇ ਕਿਸੇ ਵਿਅਕਤੀ ਨੂੰ ਸੱਦ ਲਿਆ ਅਤੇ ਉਸ ਨਾਲ ਜਬਰ-ਜ਼ਨਾਹ ਕਰਵਾਇਆ। ਇਸ ਤੋਂ ਬਾਅਦ ਦਰਾਣੀ ਕੁੜੀ ਨੂੰ ਹੋਟਲ ‘ਚ ਲੈ ਕੇ ਜਾਂਦੀ ਰਹੀ ਅਤੇ ਉਸ ਦਾ ਸਰੀਰਿਕ ਸੋਸ਼ਣ ਕਰਵਾਉਂਦੀ ਰਹੀ । ਇਸ ਦੌਰਾਨ ਦਰਾਣੀ ਨੇ ਕੁੜੀ ਦੀਆਂ ਵੀਡੀਓ ਵੀ ਬਣਾਈਆਂ ਅਤੇ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨੇ ਦੀਆਂ ਧਮਕੀਆਂ ਦਿੱਤੀਆਂ।

ਇਹ ਵੀ ਪੜ੍ਹੋ: Punjab Weather Updates: ਮਾਨਸੂਨ ਦੇ ਪੂਰੀ ਤਰਾਂ ਸਰਗਰਮ ਹੋਣ ਦੇ ਬਾਵਜੂਦ ਵੀ ਕੁੱਝ ਰਹੇਗਾ ਮੌਸਮ ਦਾ ਹਾਲ

ਉਸ ਨੇ ਦੱਸਿਆ ਕਿ ਉਸ ਦੀ ਧੀ ਡਰ ਗਈ ਅਤੇ ਕੁਝ ਦਿਨ ਉਸ ਨੇ ਕੁਝ ਨਹੀਂ ਦੱਸਿਆ ਪਰ ਗੱਲ ਵਧ ਗਈ ਤਾਂ ਉਸ ਨੇ ਘਟਨਾ ਬਾਰੇ ਦੱਸ ਦਿੱਤਾ। ਇਸ ਉਪਰੰਤ ਉਹ ਉਸ ਨੂੰ ਹਸਪਤਾਲ ਲੈ ਗਈ ਅਤੇ ਪੁਲਸ ਨੂੰ ਸਾਰੀ ਜਾਣਕਾਰੀ ਦਿੱਤੀ। ਸ਼ਿਕਾਇਤ ‘ਤੇ ਕਾਰਵਾਈ ਦੌਰਾਨ ਕੁੜੀ ਦਾ ਮੈਡੀਕਲ ਕਰਵਾਇਆ ਗਿਆ ਅਤੇ ਧਾਰਾ-164 ਤਹਿਤ ਕੁੜੀ ਦੇ ਮਾਣਯੋਗ ਅਦਾਲਤ ‘ਚ ਬਿਆਨ ਦਰਜ ਕਰਵਾਏ ਗਏ।ਪੀੜਤਾ ਵਲੋਂ ਅਦਾਲਤ ਵਿਚ ਦਿੱਤੇ ਬਿਆਨਾਂ ਅਤੇ ਉਸ ਦੀ ਮਾਂ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਸ ਨੇਚਾਚੀ ਨਿੰਮੂ ਕੌਰ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ । ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ