ਪੁਲਿਸ ਨੇ ਵਿਆਹ ਦੇ ਮੰਡਪ ‘ਚੋਂ ਲਾੜੇ ਨੂੰ ਕੀਤਾ ਗ੍ਰਿਫ਼ਤਾਰ ,ਮੰਡਪ ‘ਚ ਬੈਠੀ ਦੁਲਹਨ ਰਹਿ ਗਈ ਹੈਰਾਨ

Police-arrest-groom-from-wedding-party

ਸਮਾਣਾ ਵਿਖੇ ਇਕ ਵਿਆਹ ਸਮਾਗਮ ‘ਚ ਅਚਾਨਕ ਪੁਲਿਸ ਆਈ ਅਤੇ ਮੰਡਪ ‘ਚੋਂ ਲਾੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਆਹ ਦੇ ਮੰਡਪ ‘ਚ ਸਜ-ਧਜ ਕੇ ਬੈਠੀ ਲਾੜੀ ਦੇ ਸਾਰੇ ਸੁਫ਼ਨੇ ਟੁੱਟ ਗਏ ਅਤੇ ਦੋਹਾਂ ਦਾ ਵਿਆਹ ਵੀ ਵਿਚਾਲੇ ਹੀ ਰਹਿ ਗਿਆ।ਉਥੇ ਬੈਠੀ ਦੁਲਹਨ ਹੈਰਾਨ ਰਹਿ ਗਈ।

ਜਾਣਕਾਰੀ ਅਨੁਸਾਰ ਬਲਬੇੜਾ ਪੁਲਿਸ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ ਵਿਆਹ ਸਮਾਗਮ ਦੌਰਾਨ ਨੌਜਵਾਨ ਨੂੰ ਹਿਰਾਸਤ ‘ਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ ਉਕਤ ਨੌਜਵਾਨ ਪਿਛਲੇ ਸਾਲ ਹੋਏ ਇਕ ਕਤਲ ਦੇ ਮਾਮਲੇ ‘ਚ ਦੋਸ਼ੀ ਸੀ ਅਤੇ ਉਦੋਂ ਤੋਂ ਹੀ ਭਗੌੜਾ ਚੱਲ ਰਿਹਾ ਸੀ।

ਵੀਰਵਾਰ ਨੂੰ ਉਸ ਵੱਲੋਂ ਸਮਾਣਾ ਦੀ ਅਮਨ ਕਾਲੋਨੀ ਵਾਸੀ ਕਿਸੇ ਕੁੜੀ ਨਾਲ ਵਿਆਹ ਕੀਤੇ ਜਾਣ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਸਿਟੀ ਪੁਲਿਸ ਸਮਾਣਾ ਦੀ ਮਦਦ ਨਾਲ ਵਿਆਹ ਵਾਲੀ ਜਗ੍ਹਾ ‘ਤੇ ਛਾਪੇਮਾਰੀ ਕੀਤੀ ਅਤੇ ਸਿਹਰਾ ਲਾ ਕੇ ਬੈਠੇ ਲਾੜੇ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਲ 2020 ‘ਚ ਬਲਬੇੜਾ ਨੇੜੇ ਦਿਨ-ਦਿਹਾੜੇ ਇਕ ਡਾਕਟਰ ਦੇ ਕਤਲ ਮਾਮਲੇ ‘ਚ ਕਰੀਬ 2 ਦਰਜਨ ਵਿਅਕਤੀਆਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸੇ ਮਾਮਲੇ ‘ਚ ਪੁਲਿਸ ਨੂੰ ਉਕਤ ਨੌਜਵਾਨ ਲੋੜੀਂਦਾ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ