ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਪੱਕੇ ਡੇਰੇ , ਹੁਣ ਕਿਸਾਨ ਬਣਾਉਣ ਲੱਗੇ ਇੱਟਾਂ ਨਾਲ ਪੱਕੇ ਘਰ

Farmers-start-construction-of-2-storey-house-at-singhu-border

ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਰੀਬ ਪਿਛਲੇ 107 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹਨ। ਜਿਵੇਂ ਜਿਵੇਂ ਗਰਮੀ ਵੱਧਦੀ ਜਾ ਰਹੀ ਹੈ ,ਕਿਸਾਨਾਂ ਵੱਲੋਂ ਗਰਮੀ ਤੋਂ ਬਚਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਇਨ੍ਹਾਂ ਮਕਾਨਾਂ ਨੂੰ ਬਣਾਉਣ ਲਈ ਮਿਸਤਰੀ ਪੰਜਾਬ ਤੋਂ ਬੁਲਾਏ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਉਨ੍ਹਾਂ ਦੀ ਮੰਗਾਂ ਨਹੀਂ ਮੰਨਦੀ ਤਦ ਉਹ ਵਾਪਿਸ ਨਹੀਂ ਜਾਣਗੇ। ਇਨ੍ਹਾਂ ਮਕਾਨ ‘ਚ ਫਰਿੱਜ,ਏਸੀ,ਪੱਖੇ ਸਭ ਦਾ ਪ੍ਰਬੰਧ ਹੋਵੇਗਾ।

ਕਿਸਾਨਾਂ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਤਦ ਉਹ ਇਥੇ ਬਣਾਏ ਮਕਾਨਾਂ ਦੀ ਇੱਕ-ਇੱਕ ਇੱਟ ਵਾਪਿਸ ਲੈ ਜਾਣਗੇ। ਇਸ ਤੋਂ ਪਹਿਲਾਂ ਤਾਂ ਕਿਸਾਨਾਂ ਵੱਲੋਂ ਪੱਖੇ,ਏਸੀ ਵਾਲੀਆਂ ਟਰਾਲੀਆਂ ਲਿਆਦੀਆਂ ਜਾ ਰਹੀਆਂ ਸਨ।ਕਿਸਾਨਾਂ ਦਾ ਕਹਿਣਾ ਹੈ ਕਿ ਪੱਕੇ ਮੀਟਰ ਲਈ ਵੀ ਅਪਲਾਈ ਕੀਤਾ ਜਾਵੇਗਾ।

ਖ਼ਬਰ ਮਿਲੀ ਹੈ ਕਿ ਸਿੰਘੂ ਬਾਰਡਰ ‘ਤੇ ਉਸਾਰੀ ਜਾ ਰਹੀ ਪੱਕੀ ਰਿਹਾਇਸ਼ ਦਾ ਕੰਮ ਸਥਾਨਕ ਪ੍ਰਸਾਸ਼ਨ ਨੇ ਰੁਕਵਾ ਦਿੱਤਾ ਹੈ।ਐੱਸ.ਡੀ.ਐੱਮ.ਸਸ਼ੀ ਵਸੁੰਦਰਾ ਨੇ ਮੌਕੇ ‘ਤੇ ਪਹੁੰਚ ਕੇ ਉਸਾਰੀ ਨੂੰ ਰੁਕਵਾਇਆ ਹੈ।

ਸਰਕਾਰੀ ਜਾਇਦਾਦ ਤੇ ਨਿੱਜੀ ਉਸਾਰੀ ਤਹਿਤ ਕੰਮ ਰੁਕਵਾਇਆ ਗਿਆ। ਕੁਝ ਹੀ ਦੇਰ ਬਾਅਦ ਡਿਪਟੀ ਕਮਿਸ਼ਨਰ ਸੋਨੀਪਤ ਅਤੇ ਐੱਸ.ਐੱਸ.ਪੀ.ਸੋਨੀਪਤ ਮੌਕੇ ਦਾ ਜਾਇਜਾ ਲੈਣਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ