ਆਸਟ੍ਰੇਲੀਆ ਦੇ ਨਿਊ ਸਾਊਥ ਵਲੇਜ਼ ਵਿੱਚ ਨਵਾਂ ਆਵਾਜਾਈ ਨਿਯਮ ਲਾਗੂ

new-traffic-rule-start-in-nsw

ਆਸਟ੍ਰੇਲੀਆ ਦੇ ਮਸ਼ਹੂਰ ਸੂਬੇ ਨਿਊ ਸਾਊਥ ਵਲੇਜ਼ ਵਿੱਚ ਇੱਕ ਨਵਾਂ ਆਵਾਜਾਈ ਨਿਯਮ ਲਾਗੂ ਹੋ ਗਿਆ ਹੈ। ਇਸ ਕਾਨੂੰਨ ਨੂੰ ਸਤੰਬਰ 2018 ਵਿੱਚ ਟਰਾਇਲ ਵਿੱਚ ਰੱਖਿਆ ਗਿਆ ਸੀ ਅਤੇ ਅੱਜ ਇੱਕ ਸਾਲ ਬਾਅਦ ਲਾਗੂ ਹੋਇਆ ਹੈ। ਤੁਹਾਨੂੰ ਦੱਸਦਾ ਦੇਈਏ ਕਿ ਜੇ ਕੋਈ ਵੀ ਇਸ ਕਾਨੂੰਨ ਨੂੰ ਤੋੜਦਾ ਹੈ ਤਾਂ ਉਸ ਨੂੰ ਜੁਰਮਾਨੇ ਵਜੋਂ 448 ਡਾਲਰ ਦੇਣੇ ਪੈਣਗੇ। ਇਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਹਰ ਇੱਕ ਮੋਟਰਸਾਈਕਲ ਸਵਾਰ ਨੂੰ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਾ ਪਵੇਗਾ।

ਜ਼ਰੂਰ ਪੜ੍ਹੋ: ਸਲਮਾਨ ਖਾਨ ਫਿਰ ਦਿਸਣਗੇ ਰਾਧੇ ਦੇ ਕਿਰਦਾਰ ਵਿੱਚ

ਇਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਕਾਰ ਡਰਾਈਵਰਾਂ ਤੇ ਮੋਟਰਸਾਈਕਲ ਸਵਾਰਾਂ ਨੂੰ ਐਮਰਜੈਂਸੀ ਵਾਹਨਾਂ, ਟੋਅ ਟਰੱਕਾਂ ਅਤੇ ਯੈਲੋ ਲਾਈਟ ਦੇ ਰਹੇ ਵਾਹਨਾਂ ਕੋਲੋਂ ਲੰਘਦੇ ਸਮੇਂ ਹੌਲੀ ਜਾਣਾ ਪਵੇਗਾ। ਸਥਾਨਕ ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਇਸ ਤਰਾਂ ਨਾਲ ਵੱਡੇ ਵਾਹਨਾਂ ਨੂੰ ਸੁਰੱਖਿਅਤ ਤਰੀਕੇ ਨਾਲ ਨਿਕਲਣ ‘ਚ ਮਦਦ ਮਿਲੇਗੀ। ਜਿਸ ਦੇ ਨਾਲ ਦੁਰਘਟਨਾਵਾਂ ਵੀ ਘਾਟ ਹੋ ਜਾਣਗੀਆਂ।

new-traffic-rule-start-in-nsw

ਸਥਾਨਕ ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਨਾਲ ਵਾਹਨ ਚਾਲਕ ਨੂੰ ਹਾਈਵੇਅ ‘ਤੇ ਜਾਣ ਸਮੇਂ ਅਚਾਨਕ ਵਾਹਨ ਰੋਕਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਉਹ ਪਹਿਲਾਂ ਹੀ ਕਾਫੀ ਕੰਟਰੋਲ ‘ਚ ਬਾਈਕ ਚਲਾ ਰਹੇ ਹੋਣਗੇ। ਨਿਊ ਸਾਊਥ ਵੇਲਜ਼ ਦੇ ਪੁਲਸ ਐਸੋਸੀਏਸ਼ਨ ਦੇ ਮੁਖੀ ਟੋਨੀ ਕਿੰਗ ਨੇ ਕਿਹਾ ਕਿ ਇਸ ਕਾਨੂੰਨ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਸੀ ਤੇ ਉਹ ਆਸ ਕਰਦੇ ਹਨ ਕਿ ਲੋਕ ਇਸ ਨੂੰ ਸਮਝਣਗੇ।