NRI ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਬਹੁਤ ਜਲਦੀ ਸ਼ੁਰੂ ਹੋਵੇਗੀ ਲੰਡਨ ਤੋਂ ਅੰਮ੍ਰਿਤਸਰ ਦੀ ਫਲਾਈਟ

 tanmanjeet-singh-dhesi
ਵਲੈਤ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਬਹੁਤ ਜਲਦੀ ਹੀ ਲੰਡਨ ਤੋਂ ਸਿੱਧੀ ਅੰਮ੍ਰਿਤਸਰ ਤੱਕ ਦੀ ਫਲਾਈਟ ਸ਼ੁਰੂ ਹੋਣ ਵਾਲੀ ਹੈ। NRI ਪੰਜਾਬੀਆਂ ਨੂੰ ਇਹ ਖੁਸ਼ਖਬਰੀ ਤਨਮਨਜੀਤ ਸਿੰਘ ਢੇਸੀ ਨੇ ਦਿੱਤੀ ਹੈ। ਵਲੈਤ ਵਿੱਚ ਵਸਦੇ ਪੰਜਾਬੀਆਂ ਨੂੰ ਇਸ ਫਲਾਈਟ ਦੀ ਉਡੀਕ ਬਹੁਤ ਹੀ ਲੰਮੇ ਸਮੇ ਤੋਂ ਸੀ ਜੋ ਕਿ ਸਾਲ 2019 ਵਿੱਚ ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।

ਜ਼ਰੂਰ ਪੜ੍ਹੋ: ਆਸਟ੍ਰੇਲੀਆ ਦੇ ਨਿਊ ਸਾਊਥ ਵਲੇਜ਼ ਵਿੱਚ ਨਵਾਂ ਆਵਾਜਾਈ ਨਿਯਮ ਲਾਗੂ

ਇਸ ਖ਼ਬਰ ਨੂੰ ਲੈ ਕੇ ਸਾਰੇ ਪੰਜਾਬੀਆਂ ਦੇ ਵਿੱਚ ਖੁਸ਼ੀ ਦੇ ਲਹਿਰ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਬਹੁਤ ਹੀ ਸਵਾਗਤ ਯੋਗ ਗੱਲ ਹੈ। ਤਨਮਨਜੀਤ ਸਿੰਘ ਢੇਸੀ ਦਾ ਕਹਿਣਾ ਹੈ ਕਿ ਮੈਂ ਏਅਰ ਇੰਡੀਆ ਅਤੇ ਭਾਰਤ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ। ਜਿੰਨ੍ਹਾਂ ਨੇ ਪ੍ਰਵਾਸੀ ਪ੍ਰਦੇਸ਼ੀਆਂ ਦੇ ਲਈ ਇਹ ਸ਼ਲਾਘਾਯੋਗ ਕਦਮ ਚੁੱਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਗਲੇ ਹਫਤੇ ਵਿੱਚ ਤਿੰਨ ਫਲਾਈਟਾਂ ਹੀ ਆਪ੍ਰੇਟ ਕੀਤੀਆਂ ਜਾਣਗੀਆਂ।

London – Amritsar Flights Announced

Great news about direct flights from #London to #Amritsar. Apologies to those whose Punjabi skills aren't quite sharp enough yet! 😂

Tan Dhesi ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಬುಧವಾರ, ಸೆಪ್ಟೆಂಬರ್ 25, 2019

ਇਸ ਤੋਂ ਇਲਾਵਾ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਮੈਂ ਉਹਨਾਂ ਸਾਰੇ ਸੰਸਦ ਮੈਂਬਰਾਂ, ਅੰਮ੍ਰਿਤਸਰ ਵਿਕਾਸ ਮੰਚ, ਸੇਵਾ ਟਰੱਸਟ ਯੂ.ਕੇ. ਤੇ ਹੋਰ ਸੰਗਠਨਾਂ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਮੇਰਾ ਇਸ ਮਸਲੇ ਵਿੱਚ ਸਹਿਯੋਗ ਦਿੱਤਾ। ਕਿਉਂਕਿ ਇਹ ਪਰਵਾਸੀ ਪੰਜਾਬੀਆਂ ਦਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਮਸਲਾ ਸੀ। ਮੈਨੂੰ ਭਰੋਸਾ ਹੈ ਕਿ ਭਾਈਚਾਰੇ ਦੀ ਮਦਦ ਨਾਲ ਇਹ ਬਹੁਤ ਹੀ ਸਫਲ ਰਸਤਾ ਸਾਬਿਤ ਹੋਵੇਗਾ।