ਹਾਥਰਸ ਕੇਸ: ਡੀਐਮ ‘ਤੇ ਧਮਕਾਉਣ ਦੇ ਇਲਜ਼ਾਮ, ਲਏ ਪੀੜਤ ਲੜਕੀ ਦੇ ਪਰਿਵਾਰ ਨੇ

hasrat rape case

New Face of Hathras District Magistrate has been revealed :ਹੱਥਰਾਸ ਬਲਾਤਕਾਰ ਮਾਮਲੇ ਵਿਚ ਅੱਜ 27 ਘੰਟਿਆਂ ਬਾਅਦ ਮੀਡੀਆ ਨੂੰ ਪੀੜਤਾ ਦੇ ਪਿੰਡ ਜਾਣ ਦੀ ਇਜਾਜ਼ਤ ਦਿੱਤੀ ਹੈ। ਇਸਦੇ ਨਾਲ ਦਸ ਦੇਈਏ ਕਿ ਮਿਲੀ ਜਾਣਕਾਰੀ ਅਨੂਸਾਰ ਹੱਥਰਾਸ ਦੇ ਡੀਐਮ ਪ੍ਰਵੀਨ ਕੁਮਾਰ ਵਲੋਂ ਪੀੜਤ ਲੜਕੀ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ। ਡੀਐਮ ਨੇ ਕਿਹਾ ਸੀ ਕਿ ਜੇ ਉਹਨਾਂ ਦੀ ਧੀ ਕੋਰੋਨਾ ਨਾਲ ਮਰੀ ਹੁੰਦੀ ਤਾਂ ਉਹ ਕੀ ਕਰਦੇ, ਉਸਨੂੰ ਮੁਆਵਜ਼ਾ ਨਹੀਂ ਮਿਲਣਾ ਸੀ।

ਇਹ ਵੀ ਪੜੋ :ਪਿਤਾ ਨੇ ਨਾਬਾਲਗ ਬੇਟੀ ਦਾ ਜ਼ਬਰਨ ਕੀਤਾ ਵਿਆਹ

ਮ੍ਰਿਤਕ ਲੜਕੀ ਦੀ ਮਾਂ ਵਲੋਂ ਅੰਤਿਮ ਸਸਕਾਰ ਤੋਂ ਪਹਿਲਾਂ ਮ੍ਰਿਤਕ ਦੇਹ ਨੂੰ ਘਰ ਲਿਆਉਣ ਦੀ ਬੇਨਤੀ ਕੀਤੀ ਗਈ, ਜਿਸ ਨੂੰ ਪ੍ਰਸ਼ਾਸਨ ਨੇ ਠੁਕਰਾ ਦਿੱਤਾ। ਮ੍ਰਿਤਕ ਦੇ ਪਿਤਾ ਦੀ ਸਿਹਤ ਅਜੇ ਵੀ ਖ਼ਰਾਬ ਹੈ ਅਤੇ ਪ੍ਰਸ਼ਾਂਸਨ ਕਿਸੇ ਨਾਲ ਗੱਲ ਨਹੀਂ ਕਾਰਨ ਦੇ ਰਿਹਾ। ਇਸ ਦੇ ਨਾਲ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਵੀ ਕੁਟਿਆ। ਮ੍ਰਿਤਕ ਲੜਕੀ ਦੀ ਭੈਣ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਨਿਆਂ ਮਿਲੇਗਾ। ਸਾਨੂੰ ਯੂਪੀ ਪੁਲਿਸ ਤੇ ਕੋਈ ਵਿਸ਼ਵਾਸ ਨਹੀਂ ਹੈ। ਕਿ ਉਹੋ ਇਸ ਦੀ ਜਾਂਚ ਸਹੀ ਤਰੀਕੇ ਨਾਲ ਕਰਨਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ