Corona Virus : WHO ਨੇ ਕਿਹਾ ਭਾਰਤ ਤੇ ਨਿਰਭਰ ਕਰਦਾ ਹੈ Corona Virus ਦਾ ਭਵਿੱਖ

WHO says Future of Corona Virus depends on India

ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਭਾਰਤ ਨੂੰ Corona Virus ਦੀ ਮਹਾਂਮਾਰੀ ਨੂੰ ਰੋਕਣ ਲਈ ਸਖ਼ਤ ਹੋ ਕੇ ਕੰਮ ਕਰਨਾ ਚਾਹੀਦਾ ਹੈ। WHO ਦੇ ਐਮਰਜੈਂਸੀ ਸਿਹਤ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਈਕ ਰਿਆਨ ਨੇ ਸਵਿਟਜ਼ਰਲੈਂਡ ਦੇ ਜਿਨੇਵਾ ਵਿਖੇ 23 ਮਾਰਚ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਰਤ ਨੂੰ ਲੈਕੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ, ਰਿਆਨ ਨੇ ਦੁਨੀਆ ਭਰ ਦੇ ਕੋਰੋਨਾ ਵਾਇਰਸ ਦੇ ਵੱਧ ਰਹੇ ਇਨਫੈਕਸ਼ਨ ਬਾਰੇ ਕਿਹਾ ਸੀ ਕਿ ਸਿਰਫ ਲਾਕਡਾਉਨ ਦੁਆਰਾ ਵਾਇਰਸ ਦਾ ਖਾਤਮਾ ਨਹੀਂ ਕੀਤਾ ਜਾ ਸਕਦਾ।

ਮਾਈਕ ਰਿਆਨ ਨੇ ਕਿਹਾ- ‘ਭਾਰਤ ਚੀਨ ਵਰਗਾ ਬਹੁਤ ਵੱਡਾ ਅਤੇ ਸੰਘਣੀ ਆਬਾਦੀ ਵਾਲਾ ਦੇਸ਼ ਹੈ। ਇਸ ਮਹਾਂਮਾਰੀ (ਕੋਰੋਨਾ ਵਾਇਰਸ) ਦਾ ਭਵਿੱਖ ਇਸ ਗੱਲ ਤੇ ਨਿਰਭਰ ਕਰੇਗਾ ਕਿ ਇੱਕ ਵੱਡੇ ਖੇਤਰ ਅਤੇ ਬਹੁਤ ਸੰਘਣੀ ਅਬਾਦੀ ਵਾਲੇ ਦੇਸ਼ ਵਿੱਚ ਕੀ ਹੁੰਦਾ ਹੈ।’

WHO says Future of Corona Virus depends on India

ਉਨ੍ਹਾਂ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਭਾਰਤ ਸਖਤੀ ਨਾਲ ਕਾਰਵਾਈ ਕਰੇ। ਭਾਰਤ ਨੂੰ ਜਨਤਕ ਸਿਹਤ ਅਤੇ ਸਮਾਜ ਦੇ ਪੱਧਰ ‘ਤੇ ਇਸ ਬਿਮਾਰੀ ਦੀ ਰੋਕਥਾਮ ਲਈ ਕੰਮ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : Corona Virus : ਵਿੱਤ ਮੰਤਰੀ ਨੇ ਕੀਤੇ ਕਈ ਵੱਡੇ ਐਲਾਨ, Tax Return ਤੋਂ ਲੈਕੇ ਆਧਾਰ-ਪੈਨ ਦੀ ਡੇਡਲਾਈਨ ਵਧਾਈ, ਹੋਰ ਵੀ ਵੱਡੇ ਐਲਾਨ

ਉਸਨੇ ਇਹ ਵੀ ਦੱਸਿਆ ਕਿ ਭਾਰਤ ਨੇ ਸਮਾਲ ਪਾਕਸ ਅਤੇ ਪੋਲੀਓ ਦੇ ਖਾਤਮੇ ਲਈ ਦੁਨੀਆ ਨੂੰ ਰਾਹ ਦਿਖਾਇਆ ਅਤੇ ਟੀਕਾਕਰਨ ‘ਤੇ ਵਧੀਆ ਕੰਮ ਕੀਤਾ। ਮਾਈਕ ਰਿਆਨ ਨੇ ਕਿਹਾ ਕਿ ਜੇ ਸਿਵਲ ਸੁਸਾਇਟੀ ਨਾਲ ਮਿਲ ਕੇ ਕੰਮ ਕਰੇ ਤਾਂ ਭਾਰਤ ਕੋਲ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਸਾਰੇ ਦੇਸ਼ਾਂ ਵਿਚ ਕਾਫ਼ੀ ਜ਼ਿਆਦਾ ਸਮਰੱਥਾ ਹੈ।

ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨਾਲ ਨਜਿੱਠਣ ਦਾ ਕੋਈ ਸੌਖਾ ਤਰੀਕਾ ਨਹੀਂ ਹੈ, ਸਖਤ ਮਿਹਨਤ ਦੀ ਜ਼ਰੂਰਤ ਹੈ ਅਤੇ ਤੁਰੰਤ ਕੰਮ ਦੀ ਜ਼ਰੂਰਤ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਭਾਰਤ ਵਰਗੇ ਦੇਸ਼ ਅਗਵਾਈ ਕਰਨ। ਦੁਨੀਆ ਨੂੰ ਦੱਸਣ ਕਿ ਕੀ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੇ ਪਹਿਲਾਂ ਵੀ ਕੀਤਾ ਹੈ।

ਦੁਨੀਆ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 3,82,000 ਤੋਂ ਪਾਰ ਹੋ ਗਈ ਹੈ। ਦੁਨੀਆ ਵਿਚ ਮਰਨ ਵਾਲਿਆਂ ਦੀ ਗਿਣਤੀ 16,500 ਨੂੰ ਪਾਰ ਕਰ ਗਈ ਹੈ। ਇਕੱਲੇ ਅਮਰੀਕਾ ਵਿਚ ਹੀ 46,370 ਤੋਂ ਵੱਧ ਲੋਕ ਕੋਰੋਨਾ ਨਾਲ ਸੰਕਰਮਿਤ ਹਨ। ਜਦੋਂ ਕਿ ਅਮਰੀਕਾ ਵਿਚ 580 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ