Corona Virus : New Zealand ਤੋਂ ਵਿਆਹ ਕਰਵਾਉਣ ਆਏ ਲਾੜੇ ਤੇ ਕੇਸ ਦਰਜ

FIR Against NRI Groom due Corona Virus Effect

New Zealand ਤੋਂ ਆਏ ਸੰਗਰੂਰ ਦੇ ਬਿਮਬੜੀ ਪਿੰਡ ਦੇ ਪ੍ਰਭਜੋਤ ਸਿੰਘ ਖ਼ਿਲਾਫ਼ ਜਨਤਾ ਕਰਫਿਊ ਦੌਰਾਨ ਪੰਜ ਲੋਕਾਂ ਨੂੰ ਵਿਆਹ ਲਈ ਨਾਲ ਲਿਜਾਣ ਤੇ ਕੇਸ ਦਰਜ ਕੀਤਾ ਗਿਆ ਹੈ। ਉਸ ‘ਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਭਵਾਨੀਗੜ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਨਿਵਾਸੀ ਬਿਮਬੜੀ ਕੁਝ ਦਿਨ ਪਹਿਲਾਂ ਨਿ New Zealand ਤੋਂ ਭਾਰਤ ਆਇਆ ਸੀ।

ਇਹ ਵੀ ਪੜ੍ਹੋ : ਪੰਜਾਬ ਚ’ Corona ਦੇ 29 ਪੋਜ਼ੀਟਿਵ ਕੇਸ, ਮੋਹਾਲੀ ਵਿੱਚ ਕਰਫਿਊ ਵਿੱਚ ਦਿੱਤੀ ਗਈ ਢਿੱਲ

ਸਿਹਤ ਵਿਭਾਗ ਵੱਲੋਂ ਸਖਤ ਹਦਾਇਤ ਕੀਤੀ ਗਈ ਸੀ ਕਿ ਉਹ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਘਰ ਵਿੱਚ ਹੀ ਰਹੇ ਪਰ ਉਸ ਨੇ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਅਤੇ ਜਨਤਾ ਕਰਫਿਊ ਦੌਰਾਨ ਪੰਜ ਲੋਕਾਂ ਨੂੰ ਨਾਲ ਲੈਕੇ ਵਿਆਹ ਕਰਵਾਉਣ ਚਲਾ ਗਿਆ। ਹਾਲਾਂਕਿ ਅਨੰਦ ਕਾਰਜ ਤੋਂ ਬਾਅਦ ਨੌਜਵਾਨ ਨੇ ਲਾੜੀ ਦੀ ਵਿਦਾਈ ਨਹੀਂ ਕਰਾਈ ਅਤੇ ਵਾਪਸ ਪਿੰਡ ਆ ਗਿਆ। ਪੁਲਿਸ ਨੇ ਡੀਸੀ ਦੇ ਆਦੇਸ਼ਾਂ ਖਿਲਾਫ ਕਾਰਵਾਈ ਕਰਦਿਆਂ ਪ੍ਰਭਜੋਤ ਸਿੰਘ ਖਿਲਾਫ ਥਾਣਾ ਭਵਾਨੀਗੜ ਵਿਖੇ ਕੇਸ ਦਰਜ ਕੀਤਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ