ਹੁਣ WhatsApp ਤੇ ਹੋਵੇਗਾ ਪੈਸਿਆਂ ਦਾ ਭੁਗਤਾਨ, ਇਸ ਮਹੀਨੇ ਦੇ ਅੰਤ ‘ਚ ਭਾਰਤ ਵਿੱਚ ਲਾਂਚ ਹੋ ਸਕਦਾ WhatsApp Pay

WhatsApp to launch WhatsApp Pay in India this month

ਭਾਰਤ ਵਿੱਚ ਪਿਛਲੇ ਦੋ ਸਾਲਾਂ ਤੋਂ WhatsApp Pay Beta ਉਪਲਬਧ ਹੈ, ਪਰ ਹੁਣ ਤੱਕ ਇਸ ਨੂੰ ਅਧਿਕਾਰਤ ਰੂਪ ਵਿੱਚ ਲਾਂਚ ਨਹੀਂ ਕੀਤਾ ਗਿਆ ਹੈ। ਕਾਰਨ ਇਹ ਹੈ ਕਿ ਇਸ ਨੂੰ ਅਜੇ ਭਾਰਤ ਵਿਚ ਕੁਝ ਇਜਾਜ਼ਤ ਮਿਲਣੀ ਬਾਕੀ ਹੈ। ਰਿਪੋਰਟ ਦੇ ਅਨੁਸਾਰ WhatsApp Pay ਨੂੰ ਇਸ ਮਹੀਨੇ ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ।

ਪਹਿਲਾਂ ਇਹ ਖਬਰ ਆਈ ਸੀ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਯਾਨੀ NPCI ਨੇ WhatsApp Pay ਨੂੰ ਭਾਰਤ ਵਿੱਚ ਲਾਂਚ ਕਰਨ ਦੀ ਆਗਿਆ ਦਿੱਤੀ ਹੈ ਅਤੇ ਇਹ ਕਈ ਪੜਾਵਾਂ ਵਿੱਚ ਲਾਂਚ ਕੀਤੀ ਜਾਏਗੀ। ਮਨੀ ਕੰਟਰੋਲ ਰਿਪੋਰਟ ਵਿੱਚ WhatsApp ਦੇ ਇਸ ਡਿਵੈਲਪਮੈਂਟ ਉੱਤੇ ਨਜ਼ਰ ਰੱਖਣ ਵਾਲੇ ਦੋ ਬੈਂਕਰਾਂ ਦੇ ਹਵਾਲੇ ਨਾਲ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਮਹੀਨੇ ਦੇ ਅੰਤ ਵਿੱਚ WhatsApp Pay ਲਾਈਵ ਹੋ ਜਾਵੇਗਾ।

WhatsApp ਨੇ ਇਸ ਦੇ ਲਈ ਭਾਰਤ ਦੇ ਟੋਪ-3 ਬੈਂਕਾਂ ਨਾਲ ਭਾਈਵਾਲੀ ਕੀਤੀ ਹੈ। ਇਨ੍ਹਾਂ ਵਿੱਚ ਆਈ.ਸੀ.ਆਈ.ਸੀ.ਆਈ ਬੈਂਕ, ਐਕਸਿਸ ਬੈਂਕ ਅਤੇ ਐਚ.ਡੀ.ਐਫ.ਸੀ ਬੈਂਕ ਸ਼ਾਮਲ ਹਨ। ਰਿਪੋਰਟ ਦੇ ਅਨੁਸਾਰ ਸਟੇਟ ਬੈਂਕ ਆਫ ਇੰਡੀਆ ਪਹਿਲੇ ਪੜਾਅ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਭਾਰਤ ਵਿੱਚ 8 ਮਈ ਨੂੰ ਲਾਂਚ ਹੋਵੇਗਾ Xiaomi MI 10, 108MP ਕੈਮਰਾ ਦੇ ਨਾਲ ਮਿਲਣਗੇ ਹੋਰ ਵੀ ਖਾਸ ਫੀਚਰਜ਼

ਮਨੀ ਕੰਟਰੋਲ ਤੋਂ WhatsApp ਦੇ ਬੁਲਾਰੇ ਨੇ ਕਿਹਾ ਹੈ, ‘ਅਸੀਂ ਸਾਰੇ ਉਪਭੋਗਤਾਵਾਂ ਨੂੰ WhatsApp Payment ਦੇਣ ਲਈ ਸਰਕਾਰ ਨਾਲ ਨਿਰੰਤਰ ਕੰਮ ਕਰ ਰਹੇ ਹਾਂ। ਵਟਸਐਪ ‘ਤੇ ਭੁਗਤਾਨ ਭਾਰਤ ਵਿਚ COVID-19 ਦੌਰਾਨ ਸੁਰੱਖਿਅਤ ਟਰਾਂਜੈਕਸ਼ਨਾਂ ਵਿਚ 400 ਮਿਲੀਅਨ ਉਪਭੋਗਤਾਵਾਂ ਦੀ ਮਦਦ ਕਰ ਸਕਦਾ ਹੈ’।

ਹਾਲ ਹੀ ਵਿੱਚ WhatsApp ਦੀ ਪੇਰੇੰਟ ਕੰਪਨੀ Facebook ਨੇ ਭਾਰਤੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਵਿੱਚ ਨਿਵੇਸ਼ ਕੀਤਾ ਹੈ। ਇਸਦੇ ਬਾਅਦ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ WhatsApp ਅਤੇ Jio ਨਾਲ ਮਿਲ ਕੇਇੱਕ ਸੁਪਰ ਐਪ ਲਾਂਚ ਕਰ ਸਕਦੇ ਹੋ ਜਿੱਥੇ ਭੁਗਤਾਨ ਦਾ ਵੀ ਇੱਕ ਵਿਕਲਪ ਹੋਵੇਗਾ। ਫਿਲਹਾਲ, ਜੀਓ ਦੇ ਕੋਲ ਇਕ ਜੀਓ ਮਨੀ ਐਪ ਹੈ, ਪਰ ਜੇ WhatsApp Pay ਆਉਂਦਾ ਹੈ ਤਾਂ ਇਹ ਦੋਵੇਂ ਇਕੱਠੇ ਕਿਵੇਂ ਕੰਮ ਕਰਨਗੇ ਇਹ ਫਿਲਹਾਲ ਸਾਫ ਨਹੀਂ ਹੈ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ