ਭਾਰਤ ਵਿੱਚ 8 ਮਈ ਨੂੰ ਲਾਂਚ ਹੋਵੇਗਾ Xiaomi MI 10, 108MP ਕੈਮਰਾ ਦੇ ਨਾਲ ਮਿਲਣਗੇ ਹੋਰ ਵੀ ਖਾਸ ਫੀਚਰਜ਼

Xiaomi MI 10 launch Date in India Read Mi 10 Features
ਚੀਨੀ ਸਮਾਰਟਫੋਨ ਕੰਪਨੀ ਜਲਦ ਹੀ ਭਾਰਤ ਵਿੱਚ ਕੁਝ ਨਵੇਂ ਸਮਾਰਟਫੋਨ ਲਾਂਚ ਕਰੇਗੀ। ਕੰਪਨੀ ਪਹਿਲਾਂ Mi 10 ਨੂੰ ਲਾਂਚ ਕਰੇਗੀ। Xiaomi Mi 10 ਭਾਰਤ ਵਿੱਚ 8 ਮਈ ਨੂੰ ਲਾਂਚ ਕੀਤਾ ਜਾ ਰਿਹਾ ਹੈ। ਜ਼ਾਹਰ ਹੈ ਕਿ ਕੋਰੋਨਾ ਦੇ ਪ੍ਰਕੋਪ ਦੇ ਕਾਰਨ ਪ੍ਰੋਗਰਾਮ ਆਯੋਜਿਤ ਨਹੀਂ ਕੀਤੇ ਜਾ ਰਹੇ ਹਨ। ਇਸ ਲਈ ਕੰਪਨੀ ਐਮਆਈ 10 ਨੂੰ ਆਨਲਾਈਨ ਲਾਈਵ ਸਟ੍ਰੀਮ ਦੁਆਰਾ ਲਾਂਚ ਕਰੇਗੀ।

Xiaomi ਦੇ ਗਲੋਬਲ ਵਾਈਸ ਪ੍ਰੈਜ਼ੀਡੈਂਟ ਅਤੇ ਇੰਡੀਆ ਦੇ ਮੁਖੀ ਮਨੂ ਕੁਮਾਰ ਜੈਨ ਨੇ ਇਕ ਟਵੀਟ ਕੀਤਾ ਹੈ। ਇਸ ਟਵੀਟ ਵਿੱਚ ਅਸਲ ਵਿੱਚ ਉਨ੍ਹਾਂ ਨੇ ਨਵੇਂ ਸਮਾਰਟਫੋਨ ਦੇ ਲਾਂਚ ਬਾਰੇ ਦੱਸਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ 108 ਮੈਗਾਪਿਕਸਲ ਸਮਾਰਟਫੋਨ ਤੋਂ ਇਲਾਵਾ ਹੋਰ ਸਮਾਰਟਫੋਨ ਜਲਦੀ ਹੀ ਲਾਂਚ ਕੀਤੇ ਜਾਣਗੇ।

Mi 10 ਵਿਚ 108 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ ਅਤੇ ਇਹ ਇਸ ਦੀ ਮੁੱਖ ਵਿਸ਼ੇਸ਼ਤਾ ਹੈ। ਇਹ ਕੰਪਨੀ ਦਾ ਫਲੈਗਸ਼ਿਪ ਸਮਾਰਟਫੋਨ ਹੈ ਅਤੇ ਆਮ ਤੌਰ ‘ਤੇ ਕੰਪਨੀ ਭਾਰਤ’ ਚ ਆਪਣਾ ਫਲੈਗਸ਼ਿਪ ਨਹੀਂ ਲਾਂਚ ਕਰਦੀ।

ਇਹ ਵੀ ਪੜ੍ਹੋ : ਐਪਲ ਨੇ IPhone SE 2020 ਲਾਂਚ ਦੇ ਨਾਲ ਇਸ ਸੀਰੀਜ਼ ਦੀ ਬਿਕਰੀ ਕੀਤੀ ਬੰਦ

108 ਮੈਗਾਪਿਕਸਲ ਦੇ ਪ੍ਰਾਇਮਰੀ ਕੈਮਰਾ ਤੋਂ ਇਲਾਵਾ ਇਸ ਸਮਾਰਟਫੋਨ ਦੀ ਮੁੱਖ ਵਿਸ਼ੇਸ਼ਤਾ ਇਸ ‘ਚ ਦਿੱਤਾ ਗਿਆ Qualcomm Snapdragon 865 ਪ੍ਰੋਸੈਸਰ ਹੈ। ਕੰਪਨੀ ਦੇ ਅਨੁਸਾਰ ਇਹ ਸਮਾਰਟਫੋਨ 5G ਰੈਡੀ ਹੋਵੇਗਾ। ਕਿਉਂਕਿ ਇਹ ਸਮਾਰਟਫੋਨ ਪਹਿਲਾਂ ਹੀ ਚੀਨ ਵਿੱਚ ਲਾਂਚ ਹੋ ਚੁੱਕਿਆ ਹੈ ਇਸ ਕਰਕੇ ਇਸ ਦੀਆਂ ਵਿਸ਼ੇਸ਼ਤਾਵਾਂ ਪਹਿਲਾਂ ਹੀ ਸਾਹਮਣੇ ਆ ਚੁੱਕੀਆਂ ਹਨ। Mi 10 ਵਿੱਚ 6.67 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇਅ ਹੈ। ਇਸ ਵਿਚ 90Hz ਰਿਫਰੈਸ਼ ਰੇਟ ਹੈ ਅਤੇ ਗੋਰੀਲਾ ਗਲਾਸ 3 ਦਾ ਪ੍ਰੋਟੈਕਸ਼ਨ ਹੈ।

MI 10 ਵਿੱਚ ਚਾਰ ਰਿਅਰ ਕੈਮਰਾ ਹਨ। ਇਨ੍ਹਾਂ ਵਿਚੋਂ ਪ੍ਰਾਇਮਰੀ ਕੈਮਰਾ 108 ਮੈਗਾਪਿਕਸਲ ਦਾ, ਦੂਜਾ 13 ਮੈਗਾਪਿਕਸਲ ਦਾ ਅਲਟਰਾ ਵਾਈਡ, ਤੀਸਰਾ 2 ਮੈਗਾਪਿਕਸਲ ਦਾ ਡੇਪਥ ਸੈਂਸਰ ਅਤੇ ਚੌਥਾ 2 ਮੈਗਾਪਿਕਸਲ ਦਾ ਮੈਕਰੋ ਲੈਂਜ਼ ਹੈ। ਸੈਲਫੀ ਲਈ ਇਸ ਵਿਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ