ਹਾਈਵੇ ਤੇ 5 ਸਾਲ ਦਾ ਬੱਚਾ ਚਲਾ ਰਿਹਾ ਸੀ ਕਾਰ, ਪੁੱਛਣ ਤੇ ਦੱਸਿਆ ਕਿ ਜਾ ਰਿਹਾ ਸੀ Lamborghini ਖਰੀਦਣ

5 year old kid driving car on Highway to buy lamborghini

ਇੱਕ 5 ਸਾਲ ਦਾ ਬੱਚਾ ਆਪਣੇ ਮਾਪਿਆਂ ਦੀ ਕਾਰ ਲੈਕੇ ਘਰੋਂ ਨਿਕਲ ਗਿਆ। ਉਹ Lamborghini ਖਰੀਦਣ ਲਈ ਵੱਡੇ ਸ਼ਹਿਰ ਵੱਲ ਡਰਾਈਵ ਕਰਨ ਲੱਗਾ। ਪਰ ਰਾਸਤੇ ਵਿਚ ਉਸ ਨੂੰ ਪੁਲਿਸ ਮਿਲ ਗਈ।

5 year old kid driving car on Highway to buy lamborghini

ਇਹ ਅਮਰੀਕਾ ਦੇ ਉਟਾਹ ਦਾ ਮਾਮਲਾ ਹੈ। ਇੱਕ 5 ਸਾਲ ਦਾ ਬੱਚਾ ਕੈਲੀਫੋਰਨੀਆ ਹਾਈਵੇ ਤੇ ਜਾ ਰਿਹਾ ਸੀ। ਪਰ ਰਸਤੇ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਉਸਨੂੰ ਵੇਖ ਲਿਆ। ਪੁਲਿਸ ਅਧਿਕਾਰੀ ਨੇ ਵੇਖਿਆ ਕਿ ਇੱਕ ਵਿਅਕਤੀ ਤੇਜ਼ ਰਫਤਾਰ ਹਾਈਵੇ ਤੇ ਬਹੁਤ ਹੌਲੀ ਕਾਰ ਚਲਾ ਰਿਹਾ ਸੀ। ਪੁਲਿਸ ਨੂੰ ਲੱਗਾ ਕਿ ਕੋਈ ਬਿਮਾਰ ਜਾਂ ਕਮਜ਼ੋਰ ਵਿਅਕਤੀ ਕਾਰ ਚਲਾ ਰਿਹਾ ਸੀ। ਪਰ ਜਦੋਂ ਉਸਨੇ ਕਾਰ ਰੋਕਣ ਦਾ ਇਸ਼ਾਰਾ ਕੀਤਾ ਤਾਂ ਸੱਚਾਈ ਦਾ ਪਤਾ ਚੱਲਿਆ।

ਇਹ ਵੀ ਪੜ੍ਹੋ : TikTok : ਹੁਣ Parents ਕਰ ਸਕਣਗੇ ਬੱਚਿਆਂ ਦੇ TikTok ਅਕਾਊਂਟ ਨੂੰ ਕੰਟਰੋਲ, ਹੋਰ ਵੀ ਨਵੇਂ ਫ਼ੀਚਰ

ਬੱਚੇ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਪਰ ਪੁਲਿਸ ਨੇ ਕਿਹਾ ਕਿ ਉਹ ਐਸਯੂਵੀ ਚਲਾ ਰਿਹਾ ਸੀ। ਜਦੋਂ ਪੁਲਿਸ ਉਸ ਕੋਲ ਪਹੁੰਚੀ, ਉਹ ਬਰੇਕ ਨੂੰ ਦੋਵੇਂ ਪੈਰਾਂ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਰ ਸਾਈਡ ਕਰਨ ਵਿਚ ਮਦਦ ਕੀਤੀ।

5 year old kid driving car on Highway to buy lamborghini

ਬੱਚੇ ਦੇ ਮਾਪੇ ਦਫਤਰ ਗਏ ਹੋਏ ਸਨ ਅਤੇ ਉਹ ਘਰ ਵਿੱਚ ਭੈਣ-ਭਰਾ ਦੇ ਨਾਲ ਸੀ। ਇਸ ਦੌਰਾਨ ਉਹ ਅਚਾਨਕ ਚਾਬੀ ਲੈ ਕੇ ਚਲਾ ਗਿਆ। ਪੁਲਿਸ ਨੇ ਦੱਸਿਆ ਕਿ ਘੁਮਾਵ ਦਾਰ ਸੜਕ ਤੇ ਉਸ ਨੂੰ ਕਾਰ ਮੋੜਨ ਵਿੱਚ ਮੁਸ਼ਕਲ ਆ ਰਹੀ ਸੀ।

5 year old kid driving car on Highway to buy lamborghini

ਬੱਚੇ ਨੇ ਪੁਲਿਸ ਨੂੰ ਦੱਸਿਆ ਕਿ ਉਹ ਉਟਾਹ ਤੋਂ ਕੈਲੇਫੋਰਨੀਆ Lamborghini ਖਰੀਦਣ ਜਾ ਰਿਹਾ ਸੀ। ਹਾਲਾਂਕਿ, ਉਸਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਉਸਦੀ ਜੇਬ ਵਿੱਚ ਸਿਰਫ 3 ਡਾਲਰ ਸਨ। ਪੁਲਿਸ ਦਾ ਕਹਿਣਾ ਹੈ ਕਿ ਉਸਦੀ ਮਾਂ ਨੇ ਪਹਿਲਾਂ ਲਗਜ਼ਰੀ ਕਾਰ ਖਰੀਦਣ ਤੋਂ ਇਨਕਾਰ ਕਰ ਦਿੱਤਾ ਸੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ