ਸ਼ਰਾਬ ਦੀ ਹੋਮ ਡਿਲੀਵਰੀ ਕਰਨ ਤੇ ਪੰਜਾਬ ਸਰਕਾਰ ਕਰ ਸਕਦੀ ਹੈ ਵੱਡਾ ਐਲਾਨ

Punjab Govt decision on home delivery of Liquor in state

ਲਾਕਡਾਉਨ 3.0. ਵਿੱਚ ਪੰਜਾਬ ਸਰਕਾਰ ਸ਼ਰਾਬ ਦੀ ਹੋਮ ਡਿਲੀਵਰੀ ਨੂੰ ਮਨਜ਼ੂਰੀ ਦੇ ਸਕਦੀ ਹੈ। ਸੂਤਰਾਂ ਅਨੁਸਾਰ ਕਰਫਿਊ ‘ਚ ਢਿੱਲ ਦੇ ਦੌਰਾਨ ਜਿਨ੍ਹਾਂ ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲ੍ਹਣ ਦੀ ਪਰਮਿਸ਼ਨ ਹੈ, ਉਨ੍ਹਾਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਨੂੰ ਵੀ ਪਰਮਿਸ਼ਨ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸ਼ਰਾਬ ਦੀ ਹੋਮ ਡਿਲੀਵਰੀ ਸ਼ਾਮ 6 ਵਜੇ ਤੱਕ ਕੀਤੀ ਜਾ ਸਕਦੀ ਹੈ।

ਦਰਅਸਲ, ਸ਼ਰਾਬ ਕਾਰੋਬਾਰੀਆਂ ਨੇ ਪੰਜਾਬ ਸਰਕਾਰ ਤੋਂ ਹੋਮ ਡਿਲਿਵਰੀ ਲਈ ਇਜਾਜ਼ਤ ਮੰਗੀ ਹੈ ਜਾਂ ਸਰਕਾਰ ਨੂੰ ਦਿੱਤੀ ਜਾਣ ਵਾਲੀ ਲਾਇਸੈਂਸ ਫੀਸ ਵਿੱਚ ਘਾਟਾ ਕੀਤਾ ਜਾਵੇ। ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਹੋਮ ਡਲਿਵਰੀ ਲਈ ਇਜਾਜ਼ਤ ਦੇ ਸਕਦੀ ਹੈ, ਪਰ ਇਸ ਬਾਰੇ ਅੰਤਮ ਫੈਸਲਾ 7 ਮਈ ਨੂੰ ਹੋਵੇਗਾ।

ਦੂਜੇ ਪਾਸੇ, ਛੱਤੀਸਗੜ੍ਹ ਸਰਕਾਰ ਨੇ ਸੂਬੇ ਵਿਚ ਸ਼ਰਾਬ ਦੀ ਹੋਮ ਡਲਿਵਰੀ ਸ਼ੁਰੂ ਕਰ ਦਿੱਤੀ ਹੈ। ਇਕ ਗਾਹਕ ਇਕ ਵਾਰ ਵਿਚ 5000 ਮਿ.ਲੀ. ਤੱਕ ਦਾ ਆੱਨਲਾਈਨ ਆਰਡਰ ਦੇ ਸਕਦਾ ਹੈ, ਜਿਸ ਦੀ ਡਿਲਿਵਰੀ ਫੀਸ 120 ਰੁਪਏ ਹੋਵੇਗੀ।

ਇਹ ਵੀ ਪੜ੍ਹੋ : Corona In Punjab: ਪੰਜਾਬ ਵਿੱਚ Corona ਦਾ ਕਹਿਰ ਲਗਾਤਾਰ ਜਾਰੀ, ਪਠਾਨਕੋਟ ਵਿੱਚ 2 ਹੋਰ ਕੇਸ ਆਏ ਸਾਹਮਣੇ

ਦੱਸ ਦੇਈਏ ਕਿ ਸੋਮਵਾਰ ਤੋਂ ਦੇਸ਼ ਵਿੱਚ ਲਾਕਡਾਉਨ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ। ਕੋਰੋਨਾ ਦੇ ਕਾਰਨ ਲਾਕਡਾਉਨ ਦੋ ਹਫਤਿਆਂ ਲਈ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਹਾਲਾਂਕਿ ਇਸ ਵਾਰ ਵਧੇ ਹੋਏ ਲਾਕਡਾਉਨ ਵਿਚ ਬਹੁਤ ਸਾਰੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਸ਼ਰਾਬ ਦੀ ਵਿਕਰੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਸੋਮਵਾਰ ਤੋਂ ਦੇਸ਼ ਦੇ ਕਈ ਸ਼ਹਿਰਾਂ ਵਿਚ ਸ਼ਰਾਬ ਦੀਆਂ ਦੁਕਾਨਾਂ ਵੀ ਖੁੱਲ੍ਹ ਗਈਆਂ ਸਨ।

ਚੰਡੀਗੜ੍ਹ ਵਿੱਚ ਰਾਸ਼ਨ ਦੀਆਂ ਦੁਕਾਨਾਂ ਦੇ ਨਾਲ ਨਾਲ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਗਾਹਕਾਂ ਦੀ ਭੀੜ ਸੀ। ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਗਾਹਕਾਂ ਦੀਆਂ ਲੰਬੀਆਂ ਲਾਈਨਾਂ ਵੇਖੀਆਂ ਗਈਆਂ ਜੋ ਕਿ 23 ਮਾਰਚ ਤੋਂ ਬੰਦ ਸਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।