ਚਮੋਲੀ ‘ਚ ਫਟਿਆ ਗਲੇਸ਼ੀਅਰ, ਮਚੀ ਭਾਰੀ ਤਬਾਹੀ, ਹਾਈ ਅਲਰਟ ‘ਤੇ ਪੂਰਾ ਸੂਬਾ

Uttarakhand-massive-flood-in-chamolis-dhauliganga-after-glacier-breaks

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਗਲੇਸ਼ੀਅਰ ਫਟਣ ਕਾਰਨ ਭਾਰੀ ਤਬਾਹੀ ਹੋਣ ਦੀ ਖਬਰ ਨੇ ਹਰ ਪਾਸੇ ਤੜਥਲੀ ਮਚਾ ਦਿੱਤੀ ਹੈ । ਗਲੇਸ਼ੀਅਰ ਫਟਣ ਕਾਰਨ ਧੌਲੀ ਗੰਗਾ ‘ਚ ਹੜ੍ਹ ਆ ਗਿਆ ਹੈ। ਇਸ ਨਾਲ ਚਮੋਲੀ ਤੋਂ ਹਰਿਦੁਆਰ ਤੱਕ ਖ਼ਤਰਾ ਵਧ ਗਿਆ ਹੈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਜੋਸ਼ੀਮਠ ਤੋਂ ਸੂਚਨਾ ਮਿਲੀ ਕਿ ਰੈਣੀ ਪਿੰਡ ‘ਚ ਗਲੇਸ਼ੀਅਰ ਫੱਟ ਗਿਆ ਹੈ। ਇਸ ਦੌਰਾਨ ਪ੍ਰਸ਼ਾਸਨ ਟੀਮ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਹੋ ਗਈ ਹੈ।

ਇਸ ਦੇ ਨਾਲ ਹੀ ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਸਾਰੇ ਥਾਣਿਆਂ ਅਤੇ ਨਦੀ ਕਿਨਾਰੇ ਰਹਿੰਦੀ ਆਬਾਦੀ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਉੱਥੇ ਹੀ ਸ਼੍ਰੀਨਗਰ ਜਲ ਬਿਜਲੀ ਪ੍ਰਾਜੈਕਟ ਨੂੰ ਝੀਲ ਦਾ ਪਾਣੀ ਘੱਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਤਾਂ ਕਿ ਅਲਕਨੰਦਾ ਦਾ ਜਲ ਪੱਧਰ ਵੱਧਣ ‘ਤੇ ਵਾਧੂ ਪਾਣੀ ਛੱਡਣ ‘ਚ ਪਰੇਸ਼ਾਨੀ ਨਾ ਹੋਵੇ। ਗਲੇਸ਼ੀਅਰ ਫਟਣ ਤੋਂ ਬਾਅਦ ਬੰਨ੍ਹ ਟੁੱਟ ਗਿਆ, ਜਿਸ ਨਾਲ ਨਦੀਆਂ ‘ਚ ਹੜ੍ਹ ਆ ਗਿਆ ਹੈ। ਤਪੋਵਨ ਬੈਰਾਜ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ ਹੈ।

ਸਮਾਚਾਰ ਏਜੰਸੀ ਏ.ਐੱਨ.ਆਈ. ਦੀ ਰਿਪੋਰਟ ਅਨੁਸਾਰ ਚਮੋਲੀ ਜ਼ਿਲ੍ਹਾ ਮੈਜਿਸਟਰੇਟ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਧੌਲੀਗੰਗਾ ਨਦੀ ਦੇ ਕਿਨਾਰੇ ਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਬਾਹਰ ਕੱਢਣ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ