ਮੋਦੀ ਦੇ ਨਾਮ ਚਿੱਠੀ ਲਿੱਖ ਕਿਸਾਨ ਨੇ ਲਿਆ ਫ਼ਾਹਾ, ‘ਕਿਹਾ ਪਤਾ ਨਹੀਂ ਕਦ ਹੋਣੇ ਕਾਨੂੰਨ ਰੱਦ

 

ਕਾਲੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹਦਾਂ ‘ਤੇ ਕਿਸਾਨ ਪਿਛਲੇ 74 ਦਿਨਾਂ ਤੋਂ ਵਿਰੋਧ ਕਰ ਰਹੇ ਹਨ। ਇਸ ਦੌਰਾਨ ਸ਼ਨੀਵਾਰ ਦੇਰ ਰਾਤ ਟਿਕਰੀ ਸਰਹੱਦ ‘ਤੇ ਇਕ ਕਿਸਾਨ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਪਛਾਣ ਹਰਿਆਣਾ ਦੇ ਕਰਮਬੀਰ ਦੇ ਰੂਪ ‘ਚ ਹੋਈ ਹੈ। ਉਨ੍ਹਾਂ ਦੀ ਉਮਰ 52 ਸਾਲ ਸੀ।

ਉਨ੍ਹਾਂ ਨੇ ਆਪਣੇ ਸੁਸਾਈਟ ਨੋਟ ‘ਚ ਸਰਕਾਰ ਵਲੋਂ ਵਾਰ-ਵਾਰ ਦਿੱਤੀਆਂ ਜਾ ਰਹੀਆਂ ਤਾਰੀਖ਼ਾਂ ਤੋਂ ਤੰਗ ਹੋਣ ਦੀ ਗੱਲ ਲਿਖੀ ਹੈ। ਕਰਮਬੀਰ ਨੇ ਸੁਸਾਈਟ ਨੋਟ ‘ਚ ਲਿਖਿਆ ਹੈ ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ।

ਅੱਗੇ ਉਨ੍ਹਾਂ ਨੇ ਲਿਖਿਆ ਹੈ ਕਿ ਪਿਆਰੇ ਕਿਸਾਨ ਭਰਾਵੋ ਇਹ ਮੋਦੀ ਸਰਕਾਰ ਤਾਰੀਖ਼ ‘ਤੇ ਤਾਰੀਖ਼ ਦੇ ਰਹੀ ਹੈ, ਇਹ ਕਾਲੇ ਕਾਨੂੰਨ ਕਦੋਂ ਰੱਦ ਹੋਣਗੇ ਇਹ ਪਤਾ ਨਹੀਂ।ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ, ਉਦੋਂ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ। ਦੱਸਣਯੋਗ ਹੈ ਕਿ 52 ਸਾਲਾ ਕਿਸਾਨ ਕਰਮਬੀਰ ਦੀਆਂ 3 ਧੀਆਂ ਹਨ, ਜਿਨ੍ਹਾਂ ‘ਚੋਂ ਇਕ ਦਾ ਵਿਆਹ ਹੋ ਚੁੱਕਿਆ ਹੈ।

ਉਨ੍ਹਾਂ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਸੇ ਟਿਕਰੀ ਸਰਹੱਦ ‘ਤੇ ਕਿਸਾਨ ਜੈ ਭਗਵਾਨ ਨੇ ਜ਼ਹਿਰ ਖਾ ਲਿਆ ਸੀ। ਉਨ੍ਹਾਂ ਨੂੰ ਇਲਾਜ ਲਈ ਸੰਜੇ ਗਾਂਧੀ ਹਸਪਤਾਲ ‘ਚ ਦਾਖ਼ਲ ਕੀਤਾ ਗਿਆ ਸੀ ਪਰ ਉੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਉਥੇ ਹੀ ਬਜ਼ੁਰਗ ਕਿਸਾਨ ਸੁਖਮੰਦਰ ਸਿੰਘ ਦੀ ਦਿੱਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ ਇਹ ਕਿਸਾਨ ਧੂਰਕੋਟ ਪਿੰਡ ਜਿਲਾ ਮੋਗਾ ਦੇ ਰਹਿਣ ਵਾਲੇ ਸਨ ਜਿੰਨਾ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ