ਹਾਥਰਸ ਤੋਂ ਬਾਅਦ ਲਖਨਊ ਹੋਇਆ ਸ਼ਰਮਸਾਰ, ਰੇਪ ਮਗਰੋਂ ਵੀ ਪੁਲਿਸ ਵਲੋਂ ਨਹੀਂ ਦਰਜ ਕੀਤੀ ਗਈ FIR

U.P News After Hathras another Gangrape in Lucknow

ਯੂਪੀ ਸਰਕਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲਾਂ ਵਿਚ ਘਿਰਦੀ ਜਾ ਰਹੀ ਹੈ। ਹਾਥਰਸ ਤੋਂ ਬਾਅਦ ਲਖਨਊ ਵਿਚ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਔਰਤ ਉੱਚ ਪੁਲਿਸ ਅਧਿਕਾਰੀਆਂ ਕੋਲ ਐਫਆਈਆਰ ਲਿਖਵਾਉਣ ਪਿਛਲੇ 15 ਦਿਨਾਂ ਤੋਂ ਥਾਣੇ ਅਤੇ ਅਧਿਕਾਰੀਆਂ ਦੇ ਚੱਕਰ ਲਗਾ ਰਹੀ ਹੈ।

ਪੀੜਤ ਲੜਕੀ ਨੇ ਅਪਣੇ ਬਿਆਨਾਂ ਵਿਚ ਕਿਹਾ ਕਿ ਤਿੰਨ ਲੋਕਾਂ ਨੇ ਘਰ ਬੁਲਾ ਕੇ ਮੈਨੂੰ ਨਸ਼ੀਲੀ ਚੀਜ਼ ਖਵਾ ਕੇ ਮੇਰੇ ਨਾਲ ਸਮੂਹਿਕ ਬਲਾਤਕਾਰ ਕੀਤਾ। ਪੀੜਤ ਨੇ ਕਿਹਾ ਅੱਠ ਮਹੀਨੇ ਪਹਿਲਾਂ ਅਭਿਸ਼ੇਕ ਵਰਮਾ ਨਾਮ ਦਾ ਵਿਅਕਤੀ ਵਿਆਹ ਦੇ ਵਾਅਦੇ ਨਾਲ ਉਸਨੂੰ ਕਾਨਪੁਰ ਤੋਂ ਲਖਨਊ ਲਿਆਇਆ ਸੀ।

ਇਹ ਵੀ ਪੜ੍ਹੋ : UP ਪੁਲਿਸ ਨੇ 63 ਲੱਖ ਰੁਪਏ ਦੀ ਗੈਰਕਾਨੂੰਨੀ ਸ਼ਰਾਬ ਕੀਤੀ ਬਰਾਮਦ

ਪੀੜਤ ਨੇ ਕਿਹਾ ਕਿ ਉਹੋ ਉਸਨੂੰ ਅਪਣੇ ਪਰਿਵਾਰ ਨੂੰ ਮਿਲਾਉਣ ਦੇ ਬਹਾਨੇ ਮੈਨੂੰ ਅਪਣੇ ਘਰ ਲੈ ਆਇਆ ਜਿੱਥੇ ਉਸ ਅਤੇ ਉਸਦੇ ਦੋਸਤਾਂ ਵਲੋਂ ਮੇਰੇ ਨਾਲ ਬਲਾਤਕਾਰ ਕੀਤਾ ਗਿਆ। ਇਹ ਘਟਨਾ ਸਰੋਜਨੀ ਨਗਰ ਥਾਣਾ ਖੇਤਰ ਦੀ ਹੈ। ਦੋਸ਼ੀ ਅਭਿਸ਼ੇਕ ਵਰਮਾ ਰਿਟਾਇਰਡ ਇੰਸਪੈਕਟਰ ਦਾ ਬੇਟਾ ਹੈ, ਪੀੜਤ ਲੜਕੀ ਦਾ ਕਹਿਣਾ ਹੈ ਕਿ ਕਮਿਸ਼ਨਰ ਸੁਜੀਤ ਪਾਂਡੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਵੀ ਰਿਪੋਰਟ ਨਹੀਂ ਲਿਖੀ ਗਈ ਹੈ।

ਸਰੋਜਨੀ ਨਗਰ ਥਾਣੇ ਵਿਚ ਪੁਲਿਸ ਵਾਲਿਆਂ ਨੇ ਉਸਨੂੰ ਧਮਕੀ ਦਿੱਤੀ ਗਈ। ਪੀੜਤ ਨੇ ਦੋਸ਼ੀ ਤੇ ਇਲਜ਼ਾਮ ਲਾਉਂਦੇ ਕਿਹਾ ਕਿ ਦੋਸ਼ੀ ਕੋਲ ਉਸ ਦੀਆਂ ਕੁਝ ਅਸ਼ਲੀਲ ਫੋਟੋਆਂ ਹਨ। ਜਿਨ੍ਹਾਂ ਨੂੰ ਉਹੋ ਵਾਇਰਲ ਕਰਨ ਦੀ ਧਮਕੀ ਦੇ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ