ਸੋਸ਼ਲ ਮੀਡਿਆ ਤੇ ਲਾਹਣਤਾਂ ਪੈਣ ਤੋਂ ਬਾਅਦ ਗੁਰੂ ਰੰਧਾਵਾ ਨੇ ਤੋੜੀ ਆਪਣੀ ਚੁੱਪੀ

Guru Randhawa speaks after being critisize on social media

ਸੋਸ਼ਲ ਮੀਡਿਆ ਤੇ ਲਾਹਣਤਾਂ ਪੈਣ ਤੋਂ ਬਾਅਦ ਗੁਰੂ ਰੰਧਾਵਾ ਵੀ ਖੇਤੀਬਾੜੀ ਬਿੱਲਾਂ ਖਿਲਾਫ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਗੁਰੂ ਰੰਧਾਵਾ ਨੂੰ ਇਨ੍ਹਾਂ ਗੱਲਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ ਕਿ ਉਹ ਪੰਜਾਬ ਦੇ ਕਿਸਾਨਾਂ ਬਾਰੇ ਤੇ ਨਵੇਂ ਖੇਤੀ ਕਾਨੂੰਨ ਦੇ ਖਿਲਾਫ ਕੁਝ ਨਹੀਂ ਬੋਲ ਰਹੇ।

ਗਇਕ ਜੱਸ ਬਾਜਵਾ ਨੇ ਵੀ ਅਪਣੇ ਕਈ ਧਰਨਿਆਂ ‘ਚ ਵਿਚ ਕਿਹਾ ਕਿ ਗੁਰੂ ਰੰਧਾਵਾ ਨੂੰ ਕਿਸਾਨਾਂ ਦੇ ਇਸ ਵਿਰੋਧ ਵਿਚ ਗੱਲ ਕਰਨੀ ਚਾਹੀਦੀ ਹੈ। ਗੁਰੂ ਰੰਧਾਵਾ ਨੇ ਅਪਣੀ ਚੁੱਪ ਤੋੜਦਿਆਂ ਸੋਸ਼ਲ ਮੀਡਿਆ ਤੇ ਇਕ ਪੋਸਟ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ : ਹਾਥਰਸ ਤੋਂ ਬਾਅਦ ਲਖਨਊ ਹੋਇਆ ਸ਼ਰਮਸਾਰ, ਰੇਪ ਮਗਰੋਂ ਵੀ ਪੁਲਿਸ ਵਲੋਂ ਨਹੀਂ ਦਰਜ ਕੀਤੀ ਗਈ FIR

ਇਸ ਪੋਸਟ ਵਿਚ ਗੁਰੂ ਰੰਧਾਵਾ ਨੇ ਕਿਹਾ ਕਿ ਉਹੋ ਪਹਿਲਾਂ ਹੀ ਕਿਸਾਨਾਂ ਬਾਰੇ ਅਪਣੇ ਵਿਚਾਰ ਸਾਂਝੇ ਕਰ ਚੁੱਕਾ ਹੈ, ਕਿ ਮੈਂ ਪਹਿਲਾਂ ਹੀ ਅਪਣੇ ਗੀਤਾਂ ਵਿਚ ਸਾਡੀ ਪੰਜਾਬੀ ਭਾਸ਼ਾ ਨੂੰ ਵਿਸ਼ਵ-ਵਿਆਪੀ ਤੌਰ ‘ਤੇ ਉਤਸ਼ਾਹਤ ਕਰਦਾ ਹਾਂ। ਗੁਰੂ ਰੰਧਾਵਾ ਨੇ ਕਿਹਾ ਕਿ ਮੇਰੇ ਦਾਦਾਜੀ ਅਤੇ ਪਿਤਾ ਜੀ ਦੋਵੇਂ ਕਿਸਾਨ ਹਨ ਤੇ ਮੈਂ ਹਮੇਸ਼ਾਂ ਅਪਣੇ ਕਿਸਾਨਾਂ ਤੇ ਪੰਜਾਬ ਦਾ ਸਮਰਥਨ ਕਰਦਾ ਹਾਂ। ਮੈਂ ਪਿਛਲੇ ਸਾਲਾਂ ਦੌਰਾਨ ਪੰਜਾਬ ਪ੍ਰਤੀ ਆਪਣੇ ਵੱਲੋਂ ਕੀਤੇ ਦਾਨ ਜਾਂ ਕਿਸੇ ਲੁਕਵੇਂ ਯੋਗਦਾਨ ਬਾਰੇ ਨਾਂ ਲੈਣ ਜਾਂ ਜਨਤਕ ਐਲਾਨ ਕਰਨ ਤੋਂ ਗੁਰੇਜ਼ ਕਰਨਾ ਚਾਹੁੰਦਾ ਹਾਂ।

ਗੁਰੂ ਰੰਧਾਵਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹੋ ਇਕ ਵਾਰ ਇਨ੍ਹਾਂ ਬਿੱਲਾਂ ਨੂੰ ਦੋਬਾਰਾ ਦੇਖਣ ਅਤੇ ਕਿਸਾਨਾਂ ਨਾਲ ਮੁਲਾਕਾਤ ਦਾ ਪ੍ਰਬੰਧ ਕਰਨ ਤੇ ਉਨ੍ਹਾਂ ਨੂੰ ਪੁੱਛਣ ਕਿ ਬਿੱਲ ਸੰਭਵ ਹੈ ਜਾਂ ਨਹੀਂ। ਇੰਟਰਨੈਸ਼ਨਲ ਸਟਾਰ ਹੋਣ ਕਾਰਨ ਗੁਰੂ ਰੰਧਾਵਾ ਨੇ ਇਹ ਪੋਸਟ ਪੰਜਾਬੀ ਤੋਂ ਇਲਾਵਾ ਹਿੰਦੀ , ਇੰਗਲਿਸ਼ ਤੇ ਉਰਦੂ ਵਿਚ ਵੀ ਲਿੱਖ ਕੇ ਸਾਂਝੀ ਕੀਤੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ