UP ਪੁਲਿਸ ਨੇ 63 ਲੱਖ ਰੁਪਏ ਦੀ ਗੈਰਕਾਨੂੰਨੀ ਸ਼ਰਾਬ ਕੀਤੀ ਬਰਾਮਦ

UP police seize illegal liquor worth Rs 63 lakh

ਯੂਪੀ ਵਿਚ ਪੈਂਦੇ ਦਾਦਰੀ ਥਾਣੇ ਦੀ ਪੁਲਿਸ ਨੇ ਕੋਟ ਦੇ ਪੁਲ ਤੇ 10 ਟਾਇਰੀ ਟਰੱਕ ‘ਚ ਗੈਰਕਾਨੂੰਨੀ 1200 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। ਕੋਟ ਦੇ ਪੁਲ ਤੇ ਲੱਗੇ ਨਾਕੇ ਦੌਰਾਨ ਪੁਲਿਸ ਨੇ ਇਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਟਰੱਕ ਚਲਾਕ ਚੱਲਦੇ ਟਰੱਕ ਵਿੱਚੋ ਛਾਲ ਮਾਰ ਗਿਆ।

ਜਦੋਂ ਪੁਲਿਸ ਨੇ ਇਸ ਟਰੱਕ ਦੀ ਤਲਾਸ਼ੀ ਲਈ ਤਾਂ ਇਸ ਵਿੱਚੋ 1200 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। ਜਿਸ ਦੀ ਕੀਮਤ 63 ਲੱਖ ਰੁਪਏ ਦੱਸੀ ਜਾ ਰਹੀ ਹੈ। ਦਾਦਰੀ ਪੁਲਿਸ ਨੇ ਟਰੱਕ ਅਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਧਰਤੀ ‘ਤੇ ਰਾਹੁਲ ਗਾਂਧੀ ਨੇਂ ਕੀਤਾ ਕਿਸਾਨਾਂ ਨਾਲ ਵਾਅਦਾ

ਸ਼ਰਾਬ ਮਾਫੀਆ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਨੌਇਡਾ ਦਾਦਰੀ ਕੋਤਵਾਲੀ ਪੁਲਿਸ ਤੇ ਆਬਕਾਰੀ ਵਿਭਾਗ ਦੇ ਸਾਂਝੇ ਆਪਰੇਸ਼ਨ ‘ਚ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਸ ਮਾਮਲੇ ਵਿਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ਰਾਬ ਤਸਕਰ ਵੱਡੇ ਪੈਮਾਨੇ ‘ਤੇ ਸ਼ਰਾਬ ਦੀ ਤਸਕਰੀ ਕਰਨ ਲਈ 10 ਟਾਇਰੀ ਟਰੱਕ ‘ਚ ਗੈਰਾਕਾਨੂੰਨੀ ਅੰਗ੍ਰੇਜ਼ੀ ਮਾਰਕਾ ਸ਼ਰਾਬ ਲੈਕੇ ਜਾ ਰਹੇ ਹਨ।

ਪੁਲਿਸ ਇਸ ਮਾਮਲੇ ਵਿਚ ਜੁੱਟ ਗਈ ਹੈ ਕਿ ਇਹ ਸ਼ਰਾਬ ਕਿੱਥੋਂ ਕਿੱਥੇ ਲਿਜਾਈ ਜਾ ਰਹੀ ਸੀ। ਨਾਲ ਹੀ ਟਰੱਕ ਚਲਾਕ ਦੀ ਤਲਾਸ਼ ‘ਚ ਕੌਮਬਿੰਗ ਆਪ੍ਰੇਸ਼ਨ ਚਲਾਇਆ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ