Weather News: ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਦੇਸ਼ ਦੇ 8 ਸੂਬਿਆਂ ਵਿੱਚ ਅਲਰਟ ਜਾਰੀ, ਚੱਕਰਵਾਤੀ ਤੂਫ਼ਾਨ ਦਾ ਖ਼ਤਰਾ

threat-of-cyclonic-storm-in-next-24-hours

Weather News: ਕੋਰੋਨਾ ਦੇ ਖਤਰੇ ਦੌਰਾਨ ਹੁਣ ਦੇਸ਼ ‘ਤੇ ਇਕ ਹੋਰ ਖਤਰਾ ਮੰਡਰਾ ਰਿਹਾ ਹੈ। ਜਾਣਕਾਰੀ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਚੱਕਰਵਾਤੀ ਤੂਫਾਨ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੇਖਦੇ ਹੋਏ ਮੌਸਮ ਵਿਭਾਗ ਨੇ ਓਡੀਸ਼ਾ, ਪੱਛਮੀ ਬੰਗਾਲ , ਮੇਘਾਲਿਆ ਸਮੇਤ 8 ਸੂਬਿਆਂ ‘ਚ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬ ‘ਚ ਸਵੇਰਸਾਰ 5.30 ‘ਤੇ ਘੱਟ ਦਬਾਅ ਵਾਲਾ ਦਾ ਇਕ ਖੇਤਰ ਦੇਖਿਆ ਗਿਆ ਇਹ ਅਗਲੇ 24 ਘੰਟਿਆਂ ‘ਚ ਤੂਫਾਨ ਦਾ ਰੂਪ ਲੈ ਸਕਦਾ ਹੈ। ਜੇਕਰ ਇਹ ਚੱਕਰਵਾਤੀ ਤੂਫਾਨ ਦੇ ਤੌਰ ‘ਤੇ ਵਿਕਸਿਤ ਹੋਇਆ ਤਾਂ ਇਹ 17 ਮਈ ਤੱਕ ਉੱਤਰ-ਪੂਰਬ ਵੱਲ ਵਧੇਗਾ ਅਤੇ ਫਿਰ ਉੱਤਰ-ਪੱਛਮ ਵੱਲ ਵੱਧਣ ਦੀ ਸੰਭਾਵਨਾ ਹੈ। ਇਸ ਸਮੇ ਹਵਾ ਦੀ ਰਫਤਾਰ 55-65 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਜੋ ਵਧ ਕੇ 75 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ