Corona in Punjab: ਨਵਾਂ ਸ਼ਹਿਰ ਦੇ ਲਈ ਰਾਹਤ ਦੀ ਖ਼ਬਰ, 33 ਮਰੀਜ਼ਾਂ ਨੇ ਦਿੱਤੀ Corona ਨੂੰ ਮਾਤ

nawanshahr-33-corona-patients-recovered
Corona in Punjab: ਨਵਾਂਸ਼ਹਿਰ ‘ਚ ਅੱਜ 33 Corona ਮਰੀਜਾਂ ਦੇ ਸਿਹਤਯਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿਤੀ ਗਈ। ਇਨ੍ਹਾਂ ਮਰੀਜਾਂ ਦੀ Corona ਰਿਪੋਰਟ ਅੱਜ ਨੈਗੇਟਿਵ ਆਈ ਸੀ, ਜਿਸ ਤੋਂ ਬਾਅਦ ਅੱਜ ਇਨ੍ਹਾਂ ਨੂੰ ਆਪਣੇ-ਆਪਣੇ ਘਰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ 14 ਦਿਨ ਹੋਰ ਆਪਣੇ ਘਰਾਂ ‘ਚ ਇਕਾਂਤਵਾਸ ਰਹਿਣਾ ਪਵੇਗਾ। ਜ਼ਿਲੇ ‘ਚ ਕੁੱਲ 85 ਮਰੀਜ਼ ਇਲਾਜ ਅਧੀਨ ਸਨ। ਇਸ ਮੌਕੇ ‘ਤੇ ਵਿਧਾਇਕ ਅੰਗਦ ਸਿੰਘ ਵੀ ਮੌਜੂਦ ਰਹੇ ਅਤੇ ਜ਼ਿਲਾ ਹਸਪਤਾਲ ਦੇ ਸਮੂਹ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਫੁੱਲ ਅਤੇ ਖਾਣਾ ਭੇਟ ਕਰ ਇਨ੍ਹਾਂ ਨੂੰ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਸਿਹਤਯਾਬ ਹੋਏ ਵਿਅਕਤੀਆਂ ‘ਚ ਮਹਾਰਾਸ਼ਟਰ ਤੋਂ ਆਏ ਕਾਮੇ ਅਤੇ ਸ਼ਰਧਾਲੂ ਮੌਜੂਦ ਸਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।