Corona in Delhi: ਦਿੱਲੀ ਵਿੱਚ Corona ਦਾ ਕਹਿਰ, BSF 16 ਜਵਾਨ ਨਿੱਕਲੇ Corona Positive

16-corona-positive-cases-in-bsf
Corona in Delhi: Coronavirus ਦਾ ਆਤੰਕ ਸੀਮਾ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦਰਮਿਆਨ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਬੀ. ਐੱਸ. ਐੱਫ. ਵਿਚ Coronavirus ਦੇ 16 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਸਾਰੇ ਜਵਾਨਾਂ ਨੂੰ ਇਲਾਜ ਲਈ ਨਾਮੀ ਕੋਵਿਡ-19 ਹੈਲਥ ਕੇਅਰ ਹਸਪਤਾਲ ਵਿਚ ਭੇਜਿਆ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ‘ਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ। ਇਹ ਜਾਣਕਾਰੀ ਬੀ. ਐੱਸ. ਐੱਫ. ਵਲੋਂ ਦਿੱਤੀ ਗਈ।

16-corona-positive-cases-in-bsf

ਕੱਲ ਤੱਕ ਬੀ. ਐੱਸ. ਐੱਫ. ਦੇ 98 ਜਵਾਨ ਜਿਨ੍ਹਾਂ ਦੀ ਰਿਪੋਰਟ Corona ਪਾਜ਼ੇਟਿਵ ਆਈ ਸੀ, ਉਨ੍ਹਾਂ ਦੀ ਦੂਜੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਵਿਚੋਂ 42 ਜਵਾਨ ਜੋਧਪੁਰ, 31 ਤ੍ਰਿਪੁਰਾ ਅਤੇ 25 ਦਿੱਲੀ ਤੋਂ ਹਨ। ਹਾਲਾਂਕਿ ਇਨ੍ਹਾਂ ਸਾਰਿਆਂ ਨੂੰ ਪ੍ਰੋਟੋਕਾਲ ਮੁਤਾਬਕ ਕੁਆਰੰਟੀਨ ਰਹਿਣ ਨੂੰ ਕਿਹਾ ਗਿਆ ਹੈ। ਦੱਸ ਦੇਈਏ ਕਿ ਇਨ੍ਹਾਂ 98 ਜਵਾਨਾਂ ਵਿਚ 37 ਹੋਰਨਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿਚ ਟੇਕਨਪੁਰ ਦੇ 2, ਦਿੱਲੀ ਦੇ 5, ਤ੍ਰਿਪੁਰਾ ਦੇ 24 ਅਤੇ ਕੋਲਕਾਤਾ ਦੇ 6 ਜਵਾਨ ਸ਼ਾਮਲ ਹਨ। ਬੀ. ਐੱਸ. ਐਫ. ‘ਚ ਹੁਣ ਤੱਕ ਕੋਰੋਨਾ ਤੋਂ ਕੁੱਲ 135 ਜਵਾਨ ਠੀਕ ਹੋ ਚੁੱਕੇ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ