ਭਾਰਤ ਬੰਦ ਦਾ ਜ਼ਬਰਦਸਤ ਅਸਰ, ਥਾਂ-ਥਾਂ ਲੱਗੇ ਜਾਮ

Strong-effect-of-Bharat-Bandh

ਸੰਯੁਕਤ ਕਿਸਾਨ ਮੋਰਚਾ ਨੇ ਸਮੁੱਚੇ ਭਾਰਤ ਨੂੰ ਬੰਦ ਕਰਨ ਦੀ ਅਪੀਲ ਕੀਤੀ ਸੀ ਜਿਸ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਸ਼ੁੱਕਰਵਾਰ ਨੂੰ ਸੜਕਾਂ ‘ਤੇ ਹਨ ਤੇ ਬੰਦ ਦਾ ਪੂਰਾ ਸਮਰਥਨ ਕਰ ਰਹੀਆਂ ਹਨ। ਸੋਨੀਪਤ ਦੇ ਕਿਸਾਨਾਂ ਨੇ ਕੁੰਡਲੀ ਮਨੇਸਰ ਪਲਵਲ ਐਕਸਪ੍ਰੈਸ ਵੇਅ ਤੇ ਹਾਈਵੇਅ 44 ਨੂੰ ਕਈ ਥਾਂਵਾਂ ਤੋਂ ਬੰਦ ਕੀਤਾ। ਇਸ ਦਰਮਿਆਨ ਕੇਜੀਪੀ ਪੁਲ ਹੇਠ ਇੱਕ ਐਂਬੂਲੈਂਸ ਜਾਮ ਵਿਚ ਫਸ ਗਈ ਤਾਂ ਕਿਸਾਨਾਂ ਨੇ ਤੁਰੰਤ ਐਂਬੂਲੈਂਸ ਨੂੰ ਜਾਮ ਤੋਂ ਬਾਹਰ ਕੱਢ ਅੱਗੇ ਜਾਣ ਦਾ ਰਾਹ ਦਿੱਤਾ।

ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ ‘ਤੇ ਬੈਠੇ 4 ਮਹੀਨੇ ਹੋ ਗਏ ਹਨ ਜਿਸ ਦੇ ਨਾਲ ਕਿਸਾਨ ਹਰ ਕੁਝ ਸਮੇਂ ਬਾਅਦ ਆਪਣੀ ਗੱਲ ਸਰਕਾਰ ਤਕ ਪਹੁੰਚਾਉਣ ਲਈ ਰਣਨੀਤੀਆਂ ਘੜਦੇ ਰਹਿੰਦੇ ਹਨ।

26 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਵੱਲੋਂ ਪੂਰਾ ਭਾਰਤ ਬੰਦ ਕਰ ਦਿੱਤਾ ਗਿਆ ਹੈ। ਭਾਰਤ ਬੰਦ ਦਾ ਅਸਰ ਸੋਨੀਪਤ ਵਿੱਚ ਵੀ ਨਜ਼ਰ ਆਇਆ। ਕਿਸਾਨਾਂ ਨੇ ਸੋਨੀਪਤ ਤੋਂ ਲੰਘਦੀ ਕੁੰਡਲੀ ਮਨੇਸਰ ਪਲਵਾਲ ਤੇ ਕੁੰਡਲੀ ਗਾਜ਼ੀਆਬਾਦ ਪਲਵਲ ਐਕਸਪ੍ਰੈਸ ਵੇਅ ਨੂੰ ਰੋਕ ਲਿਆ।

ਉਨ੍ਹਾਂ ਕਿਹਾ ਕਿ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਅਸੀਂ ਸਿਰਫ ਜ਼ਰੂਰੀ ਵਾਹਨ ਸੇਵਾਵਾਂ ਆਉਣ ਦੇ ਰਹੇ ਹਾਂ। ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ