ਸਿੱਧੂ ਮੂਸੇਵਾਲਾ ਦੇ ਨਾਲ ਲਾਈਵ ਸ਼ੋਅ ਕਰਨ ਜਾ ਰਹੀ ਰਾਖੀ ਸਾਵੰਤ

Rakhi-Sawant-going-to-do-live-show-with-Sidhu-Musewala

ਬਾਲੀਵੁੱਡ ਅਦਾਕਾਰਾ ਤੇ ਬਿਗ ਬੌਸ ਫੇਮ ਰਾਖੀ ਸਾਵੰਤ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫੈਨ ਹੈ। ਹਾਲ ਹੀ ‘ਚ ਮੁੰਬਈ ਵਿਖੇ ਰਾਖੀ ਸਾਵੰਤ ਨੂੰ ਸਪਾਟ ਕੀਤਾ ਗਿਆ, ਜਿਥੇ ਰਾਖੀ ਸਾਵੰਤ ਨੇ ਖੁਲਾਸਾ ਕੀਤਾ ਕਿ ਉਹ ਸਿੱਧੂ ਮੂਸੇਵਾਲਾ ਦੀ ਬਹੁਤ ਵੱਡੀ ਫੈਨ ਹੈ ਅਤੇ ਉਨ੍ਹਾਂ ਨਾਲ ਲਾਈਵ ਸ਼ੋਅ ਕਰਨ ਜਾ ਰਹੀ ਹੈ।

ਇਹ ਸ਼ੋਅ 29 ਮਾਰਚ ਨੂੰ ਹੋਲੀ ਦੇ ਦਿਨ ਗੋਆ ਵਿਖੇ ਹੋਵੇਗਾ। ਸੋ ਗੋਆ ਦੇ ਰਹਿਣ ਵਾਲੇ ਤੇ ਟੂਰਿਸਟ ਹੋਲੀ ਦੇ ਦਿਨ ਸਿੱਧੂ ਮੂਸੇਵਾਲਾ ਦੇ ਗੀਤਾਂ ਨਾਲ ਸੇਲੀਬ੍ਰੇਸ਼ਨ ਕਰਨਗੇ।

ਰਾਖੀ ਸਾਵੰਤ ਨੇ ਬਿਗ ਬੌਸ 14 ‘ਚ ਵੀ ਕਾਫੀ ਫੇਮ ਹਾਸਿਲ ਕੀਤਾ ਸੀ। ਜੱਦ Challanger ਬਣ ਆਈ ਰਾਖੀ ਨੇ ਘਰ ਦੇ ਮੌਜੂਦਾ ਕੰਟੈਸਟੇਂਟਸ ਨੂੰ ਪੂਰੀ ਟੱਕਰ ਦਿੱਤੀ ਸੀ। ਇਸ ਸ਼ੋਅ ਤੋਂ ਬਾਅਦ ਰਾਖੀ ਸਾਵੰਤ ਨੂੰ ਇੰਡਸਟਰੀ ‘ਚ ਕੰਮ ਮਿਲਣਾ ਸ਼ੁਰੂ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਬਿਗ ਬੌਸ ਸੀਜ਼ਨ 14 ‘ਚ ਵੀ ਸਿੱਧੂ ਮੂਸੇਵਾਲਾ ਦਾ ਜ਼ਿਕਰ ਹੋ ਚੁੱਕਾ ਹੈ। ਜੱਦ ਨਿੱਕੀ ਤੰਬੋਲੀ ਨੇ ਕਿਹਾ ਸੀ ਕਿ ਉਹ ਵੀ ਸਿੱਧੂ ਮੂਸੇਵਾਲਾ ਦੀ ਬਹੁਤ ਵੱਡੀ ਫੈਨ ਹੈ ਅਤੇ ਉਸ ਨੇ ਉਸ ਦਾ ਇਕ ਲਾਈਵ ਕੰਸਰਟ ਵੀ ਅਟੈਂਡ ਕੀਤਾ ਹੋਇਆ ਹੈ।

ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਰਣਵੀਰ ਸਿੰਘ ਦੀ ਪਲੇਲਿਸਟ ‘ਚ ਹਮੇਸ਼ਾ ਸਿੱਧੂ ਮੂਸੇਵਾਲਾ ਦੇ ਗੀਤ ਜ਼ਰੂਰ ਸ਼ਾਮਲ ਹੁੰਦੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ