ਭਾਰਤ ਦੇ ਕੋਰੋਨਵਾਇਰਸ ਅਪਡੇਟ, ਭਾਰਤ ਵਿੱਚ 60 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ

 Coronavirus updates of India

ਦੇਸ਼ ‘ਚ ਸਭ ਤੋਂ ਬੁਰੀ ਹਾਲਤ ਮਹਾਰਾਸ਼ਟਰ ਦੀ ਹੈ। ਜਿੱਥੋਂ 60 ਫੀਸਦ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਕਰੀਬ 75 ਫੀਸਦ ਐਕਟਿਵ ਕੇਸ ਸਿਰਫ ਤਿੰਨ ਸੂਬਿਆਂ ਮਹਾਰਾਸ਼ਟਰ, ਪੰਜਾਬ ਤੇ ਕੇਰਲ ‘ਚ ਹੈ। ਦੇਸ਼ ਦੇ ਕੁੱਲ ਐਕਟਿਵ ਕੇਸਾਂ ਦੇ 63 ਫੀਸਦ ਕੇਸ ਇਕੱਲੇ ਮਹਾਰਾਸ਼ਟਰ ‘ਚ ਹਨ। ਕੇਰਲ ‘ਚ 6.22 ਫੀਸਦ ਤੇ ਪੰਜਾਬ ‘ਚ 5.19 ਫੀਸਦ ਕੇਸ ਹਨ।

ਰੋਜ਼ਾਨਾ ਮਾਮਲਿਆਂ ‘ਚ ਵਾਧੇ ਦਾ ਇਕ ਵਾਰ ਫਿਰ ਰਿਕਾਰਡ ਟੁੱਟ ਗਿਆ ਹੈ। ਪਿਛਲੇ 24 ਘੰਟਿਆਂ ‘ਚ ਇਨਫੈਕਸ਼ਨ ਦੇ 59 ਹਜ਼ਾਰ 118 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੀ ਵਾਰ 12 ਅਕਤੂਬਰ, 2020 ਨੂੰ 59 ਹਜ਼ਾਰ ਤੋਂ ਘੱਟ ਕੇਸ ਦਰਜ ਹੋਏ ਸਨ। ਉੱਥੇ ਹੀ ਦੇਸ਼ ‘ਚ ਕੱਲ੍ਹ ਕੋਰੋਨਾ ਵਾਇਰਸ ਨਾਲ 257 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਕੱਲ੍ਹ 32 ਹਜ਼ਾਰ, 987 ਲੋਕ ਠੀਕ ਵੀ ਹੋਏ ਹਨ।

ਮਹਾਰਾਸ਼ਟਰ ‘ਚ ਪਿਛਲੇ 24 ਘੰਟਿਆਂ ‘ਚ 35,952 ਨਵੇਂ ਮਾਮਲੇ ਸਾਹਮਣੇ ਆਏ ਹਨ। 20,444 ਲੋਕ ਡਿਸਚਾਰਜ ਹੋਏ ਤੇ 111 ਲੋਕਾਂ ਦੀ ਮੌਤ ਹੋ ਗਈ। ਹੁਣ ਸੂਬੇ ‘ਚ ਕੁੱਲ ਮਾਮਲਿਆਂ ਦੀ ਗਿਣਤੀ 26 ਲੱਖ, 833 ਹੋ ਗਈ ਹੈ। ਜਦਕਿ ਹੁਣ ਤਕ ਕੁੱਲ 22 ਲੱਖ, 83 ਹਜ਼ਾਰ, 37 ਲੋਕ ਠੀਕ ਹੋਏ ਹਨ। ਸੂਬੇ ‘ਚ 53 ਹਜ਼ਾਰ, 795 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਦੋ ਲੱਖ, 62 ਹਜ਼ਾਰ, 685 ਲੋਕਾਂ ਦਾ ਇਲਾਜ ਚੱਲ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ