Ludhiana Rape News: Lockdown ਦੌਰਾਨ ਸਮਰਾਲਾ ਵਿੱਚ ਘਨੌਣੀ ਵਾਰਦਾਤ, 6 ਸਾਲਾਂ ਬੱਚੀ ਨਾਲ ਕੀਤਾ ਜ਼ਬਰ ਜਨਾਹ

rape-with-minor-girl-samrala-ludhiana

Ludhiana Rape News: ਜਿੱਥੇ Coronavirus ਵਰਗੀ ਭਿਆਨਕ ਬਿਮਾਰੀ ਨਾਲ ਪੂਰਾ ਦੇਸ਼ ਲੜ ਰਿਹਾ ਹੈ ਅਤੇ ਲੋਕ ਭੁੱਖ ਨਾਲ ਤੜਫ ਰਹੇ ਹਨ, ਉੱਥੇ ਹੀ ਹਵਸ ਦੇ ਭੁੱਖੇ ਕੁਝ ਲੋਕਾਂ ਵੱਲੋਂ ਘਿਨਾਉਣੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਮਰਾਲਾ ਨੇੜਲੇ ਪਿੰਡ ਕਟਾਣੀ ‘ਚ ਸਾਹਮਣੇ ਆਇਆ ਹੈ। ਪਿੰਡ ਦੇ ਭੱਠੇ ‘ਤੇ ਰਹਿੰਦੇ ਇਕ ਪਰਵਾਰ ਦੀ 6 ਸਾਲਾਂ ਦੀ ਨਾਬਾਲਗ ਬੱਚੀ ਨਾਲ ਗੁਆਂਢ ‘ਚ ਹੀ ਰਹਿੰਦੇ ਵਿਅਕਤੀ ਵੱਲੋਂ ਬੱਚੀ ਨਾਲ ਬਲਤਕਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Corona in Ludhiana: ਲੁਧਿਆਣਾ ਵਿੱਚ Corona ਦਾ ਕਹਿਰ, 6 ਨਵੇਂ Corona ਪੋਜ਼ੀਟਿਵ ਕੇਸ ਆਏ ਸਾਹਮਣੇ

ਇਸ ਵੇਲੇ ਬੱਚੀ ਸਮਰਾਲਾ ਦੇ ਸਿਵਲ ਹਸਪਤਾਲ ‘ਚ ਜੇਰੇ ਇਲਾਜ ਹੈ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬੱਚੀ ਨੂੰ ਪੂਰੀ ਤਰ੍ਹਾਂ ਨਿਗਰਾਨੀ ਹੇਠ ਰੱਖਿਆ ਗਿਆ ਹੈ। ਬੱਚੀ ਦੇ ਮਾਂ ਨੇ ਦੱਸਿਆ ਕਿ ਮੈਂ ਘਰ ‘ਚ ਰੋਟੀ ਪਕਾ ਰਹੀ ਸੀ ਕਿ ਉਸ ਦੇ ਵੱਡੇ ਲੜਕੇ ਨੇ ਦੱਸਿਆ ਕਿ ਉਸ ਦੀ ਬੇਟੀ ਨਾਲ ਗੁਆਂਢ ‘ਚ ਰਹਿੰਦਾ ਇਕ ਲੜਕਾ ਗਲਤ ਕੰਮ ਕਰ ਰਿਹਾ ਹੈ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਹ ਬੱਚੀ ਨਾਲ ਬਲਾਤਕਾਰ ਕਰ ਰਿਹਾ ਸੀ, ਜਿਸ ਨੂੰ ਲੜਕੀ ਦੇ ਬਾਪ ਨੇ ਮੌਕੇ ‘ਤੇ ਫੜ੍ਹ ਲਿਆ ਪਰ ਉਹ ਬਾਅਦ ‘ਚ ਉਥੋਂ ਭੱਜ ਗਿਆ। ਫਿਲਹਾਲ ਪੁਲਸ ਨੇ ਬੱਚੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਥਿਤ ਦੋਸ਼ੀ ਨੂੰ ਫੜ੍ਹਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ